ਨਵੀਂ ਦਿੱਲੀ, 11 ਦਸੰਬਰ (ਹਿ. ਸ.)। ਵਿੱਤੀ ਸੰਕਟ ਵਿੱਚੋਂ ਲੰਘ ਰਹੀ ਏਅਰਲਾਈਨ ਸਪਾਈਸਜੈੱਟ ਛੇਤੀ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ.ਈ) ਵਿੱਚ ਆਪਣੀ ਪ੍ਰਤੀਭੂਤੀਆਂ ਨੂੰ ਸੂਚੀਬੱਧ ਕਰੇਗੀ। ਕੰਪਨੀ ਨੇ ਇਹ ਜਾਣਕਾਰੀ ਦਿੱਤੀ ਹੈ।
ਏਅਰਲਾਈਨ ਨੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਸੂਚਿਤ ਕੀਤਾ ਕਿ ਕੰਪਨੀ ਨਿਵੇਸ਼ਕਾਂ ਤੱਕ ਪਹੁੰਚ ਵਧਾਉਣ ਲਈ ਛੇਤੀ ਹੀ ਐੱਨਐੱਸਈ ‘ਤੇ ਆਪਣੀ ਪ੍ਰਤੀਭੂਤੀਆਂ ਨੂੰ ਸੂਚੀਬੱਧ ਕਰੇਗੀ। ਕੰਪਨੀਆਂ ਨੂੰ ਐੱਨਐੱਸਈ ‘ਤੇ ਸੂਚੀਬੱਧ ਹੋਣ ਲਈ ਵਿੱਤ ਮਾਪਦੰਡਾਂ ਸਮੇਤ ਕਈ ਲੋੜਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਸ ਦੌਰਾਨ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ‘ਤੇ ਕੰਪਨੀ ਦੇ ਸ਼ੇਅਰਾਂ ‘ਚ ਅੱਜ ਸਵੇਰ ਦੇ ਕਾਰੋਬਾਰ ‘ਚ ਅੱਠ ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ।
ਕਈ ਰੁਕਾਵਟਾਂ ਦਾ ਸਾਹਮਣਾ ਕਰ ਰਹੀ ਸਪਾਈਸਜੈੱਟ ਫੰਡ ਜੁਟਾਉਣ ਦੇ ਤਰੀਕਿਆਂ ‘ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਸ ਦੀ ਬੋਰਡ ਮੰਡਲ ਦੀ ਮੀਟਿੰਗ ‘ਚ ਫੰਡ ਜੁਟਾਉਣ ਦੇ ਵੱਖ-ਵੱਖ ਵਿਕਲਪਾਂ ‘ਤੇ ਵਿਚਾਰ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
