ਮੁੰਬਈ, 11 ਦਸੰਬਰ (ਹਿ. ਸ.)। ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ ਦੀ ਫਿਲਮ ‘ਸੈਮ ਬਹਾਦਰ’ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ‘ਸੈਮ ਬਹਾਦਰ’ ਨੇ ਰਿਲੀਜ਼ ਦੇ ਪਹਿਲੇ ਦਿਨ 6.25 ਕਰੋੜ ਦੀ ਕਮਾਈ ਕੀਤੀ ਸੀ। ‘ਸੈਮ ਬਹਾਦਰ’ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ ‘ਚ ਸੀ। ਫਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ।
‘ਸੈਮ ਬਹਾਦਰ’ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ 6.25 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ। ਵਿੱਕੀ ਕੌਸ਼ਲ ਦੀ ਫਿਲਮ ਨੇ ਪਹਿਲੇ ਨੌਂ ਦਿਨਾਂ ‘ਚ 49.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹੁਣ ਦਸਵੇਂ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆ ਗਏ ਹਨ। ਇੰਡਸਟਰੀ ਟ੍ਰੈਕਰ ਸੈਕਨਿਲਕ ਦੀ ਰਿਪੋਰਟ ਮੁਤਾਬਕ ‘ਸਾਮ ਬਹਾਦਰ’ ਨੇ ਰਿਲੀਜ਼ ਦੇ 10ਵੇਂ ਦਿਨ ਭਾਵ ਦੂਜੇ ਐਤਵਾਰ 7.5 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਦੇ ਨਾਲ ਹੀ ‘ਸੈਮ ਬਹਾਦਰ’ ਨੇ ਆਪਣੀ ਰਿਲੀਜ਼ ਦੇ 10 ਦਿਨਾਂ ‘ਚ 56.55 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।
‘ਸੈਮ ਬਹਾਦਰ’ ਦਰਸ਼ਕਾਂ ਅੱਗੇ ਭਾਰਤੀ ਸੈਨਾ ਵਿਚ ਸੈਮ ਮਾਨੇਕਸ਼ਾ ਦੇ ਯੋਗਦਾਨ, ਉਨ੍ਹਾਂ ਦੀ ਜੀਵਨ ਯਾਤਰਾ, ਉਨ੍ਹਾਂ ਦੀ ਦੇਸ਼ ਭਗਤੀ ਨੂੰ ਪੇਸ਼ ਕਰਦੀ ਹੈ। ਫਿਲਮ ਵਿੱਚ ਵਿੱਕੀ ਕੌਸ਼ਲ ਦੇ ਨਾਲ ਫਾਤਿਮਾ ਸਨਾ ਸ਼ੇਖ, ਸਾਨਿਆ ਮਲਹੋਤਰਾ, ਨੀਰਜ ਕਾਬੀ, ਗੋਵਿੰਦ ਨਾਮਦੇਵ, ਮੁਹੰਮਦ ਜ਼ੀਸ਼ਾਨ, ਅਯੂਬ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦੇ ਗੀਤ ਗੁਲਜ਼ਾਰ ਨੇ ਲਿਖੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
