ਬੀਜਿੰਗ, 09 ਦਸੰਬਰ (ਹਿ. ਸ.)। ਚੀਨ ਦੀ ਪ੍ਰਾਈਵੇਟ ਏਰੋਸਪੇਸ ਕੰਪਨੀ ਲੈਂਡਸਪੇਸ ਨੇ ਸ਼ਨੀਵਾਰ ਨੂੰ ਸਫਲਤਾਪੂਰਵਕ ਤਿੰਨ ਵਪਾਰਕ ਉਪਗ੍ਰਹਿ ਪੁਲਾੜ ਵਿੱਚ ਲਾਂਚ ਕੀਤੇ। ਇਸ ਤੋਂ ਪਹਿਲਾਂ ਲੈਂਡ ਸਪੇਸ ਇਸ ਮੁਹਿੰਮ ‘ਚ ਦੋ ਵਾਰ ਜ਼ੈੱਡਕਿਊ 2 ਕੈਰੀਅਰ ਰਾਕੇਟ ਲਾਂਚ ਕਰ ਚੁੱਕਾ ਹੈ।
ਚੀਨੀ ਅਖਬਾਰ ਗਲੋਬਲ ਟਾਈਮਜ਼ ਮੁਤਾਬਕ ਇਨ੍ਹਾਂ ਉਪਗ੍ਰਹਿਆਂ ਨੂੰ ਉੱਤਰ-ਪੱਛਮੀ ਚੀਨ ਦੇ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਪੁਲਾੜ ‘ਚ ਲਾਂਚ ਕੀਤਾ ਗਿਆ। ਲਾਂਚਿੰਗ ਰਾਜਧਾਨੀ ਬੀਜਿੰਗ ਦੇ ਸਮੇਂ ਅਨੁਸਾਰ ਸਵੇਰੇ 7:39 ਵਜੇ ਹੋਈ।
ਚੀਨ ਗੁਓਵਾਂਗ ਨਾਮਕ ਇੱਕ ਰਾਸ਼ਟਰੀ ਉਪਗ੍ਰਹਿ ਇੰਟਰਨੈਟ ਮੇਗਾਕਾਂਸਟਲੇਸ਼ਨ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਪ੍ਰੋਜੈਕਟ 13,000 ਸੈਟੇਲਾਈਟਾਂ ਨੂੰ ਧਰਤੀ ਦੇ ਹੇਠਲੇ ਪੰਧ ਵਿੱਚ ਲਾਂਚ ਕਰਨ ਦੀ ਕਲਪਨਾ ਕਰਦਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
