ਨਵੀਂ ਦਿੱਲੀ, 08 ਦਸੰਬਰ (ਹਿ. ਸ.)। ਦੱਖਣੀ ਭਾਰਤ ਦੇ ਦੋ ਰਾਜਾਂ ਕਰਨਾਟਕ ਅਤੇ ਤਾਮਿਲਨਾਡੂ ਵਿੱਚ ਅੱਜ (ਸ਼ੁੱਕਰਵਾਰ) ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਸਭ ਤੋਂ ਵੱਧ ਤੀਬਰਤਾ 3.2 ਸੀ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਸਾਂਝੀ ਕੀਤੀ ਹੈ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਕਰਨਾਟਕ ਦੇ ਵਿਜੇਪੁਰਾ ਜ਼ਿਲੇ ‘ਚ ਅੱਜ ਸਵੇਰੇ 6:52 ‘ਤੇ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.1 ਸੀ। ਇਸ ਤੋਂ ਇਲਾਵਾ ਤਮਿਲਨਾਡੂ ਦੇ ਚੇਂਗਲਪੱਟੂ ‘ਚ ਸਵੇਰੇ 7:39 ਵਜੇ 3.2 ਤੀਬਰਤਾ ਦਾ ਭੂਚਾਲ ਆਇਆ।
ਉੱਥੇ ਹੀ ਤਾਮਿਲਨਾਡੂ ਅਤੇ ਕਰਨਾਟਕ ਵਿੱਚ ਭੂਚਾਲਾਂ ਦੀ ਲੜੀ ਤੋਂ ਬਾਅਦ ਅੱਜ ਗੁਜਰਾਤ ਵਿੱਚ 3.9 ਤੀਬਰਤਾ ਦਾ ਭੂਚਾਲ ਆਇਆ। ਐੱਨ.ਸੀ.ਐੱਸ. ਦੇ ਅਨੁਸਾਰ, ਕੱਛ ਸ਼ਹਿਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸਦੇ ਨਾਲ ਹੀ ਮੇਘਾਲਿਆ ਦੇ ਖਾਸੀ ਹਿੱਲਜ਼ ਖੇਤਰ ’ਚ ਵੀ 3.8 ਤੀਬਰਤਾ ਵਾਲਾ ਭੂਚਾਲ ਮਹਿਸੂਸ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
