ਕਾਠਮਾਂਡੂ, 08 ਦਸੰਬਰ (ਹਿ.ਸ.)। ਨੇਪਾਲ ‘ਚ ਸੋਨੇ ਦੀ ਤਸਕਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਜਿੱਥੇ ਕਾਠਮਾਂਡੂ ਵਿੱਚ ਦੋ ਦਿਨ ਪਹਿਲਾਂ ਹੋਈ ਅੱਠ ਕਿਲੋ ਸੋਨੇ ਦੀ ਤਸਕਰੀ ਦੀ ਜਾਂਚ ਚੱਲ ਰਹੀ ਸੀ, ਉੱਥੇ ਹੀ ਵੀਰਵਾਰ ਰਾਤ ਨੂੰ 14 ਕਿਲੋ ਸੋਨੇ ਦੀ ਤਸਕਰੀ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਵੀਰਵਾਰ ਰਾਤ 11:56 ‘ਤੇ ਫਲਾਈ ਦੁਬਈ ਦੀ ਫਲਾਈਟ ਐੱਫ ਜ਼ੈੱਡ 573 ਰਾਹੀਂ ਕਾਠਮਾਂਡੂ ਉਤਰਨ ਵਾਲੇ ਗੋਰਖਾ ਜ਼ਿਲੇ ਦੇ ਰਹਿਣ ਵਾਲੇ ਚੰਦਰ ਬਹਾਦੁਰ ਘਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਸਟਮ ਵਿਭਾਗ ਦੀ ਟੀਮ ਨੇ ਘਲੇ ਤੋਂ 14 ਕਿਲੋ ਸੋਨਾ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਘਲੇ ਦੀ ਪੁੱਛਗਿੱਛ ਦੇ ਆਧਾਰ ‘ਤੇ ਮੀਨ ਬਹਾਦੁਰ ਘਲੇ ਨੂੰ ਵੀ ਕਾਠਮਾਂਡੂ ਦੇ ਧੁੰਬਰਾਹੀ ਇਲਾਕੇ ਤੋਂ ਹਿਰਾਸਤ ‘ਚ ਲਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
