ਨਵੀਂ ਦਿੱਲੀ, 07 ਦਸੰਬਰ (ਹਿ. ਸ.)। ਘਰੇਲੂ ਸ਼ੇਅਰ ਬਾਜ਼ਾਰ ‘ਚ ਪਿਛਲੇ ਕਾਰੋਬਾਰੀ ਹਫਤੇ ਤੋਂ ਚੱਲ ਰਹੀ ਤੇਜ਼ੀ ‘ਚ ਅੱਜ ਬਰੇਕ ਲੱਗਦੀ ਨਜ਼ਰ ਆ ਰਹੀ ਹੈ। ਮੁਨਾਫਾ ਬੁਕਿੰਗ ਦੇ ਦਬਾਅ ‘ਚ ਅੱਜ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਿਲੀ-ਜੁਲੀ ਰਹੀ ਪਰ ਜਿਵੇਂ ਹੀ ਬਜ਼ਾਰ ਖੁੱਲ੍ਹਿਆ ਤਾਂ ਬਿਕਵਾਲੀ ਦਾ ਦਬਾਅ ਰਿਹਾ, ਜਿਸ ਕਾਰਨ ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕਾਂਕ ਲਾਲ ਨਿਸ਼ਾਨ ‘ਚ ਆ ਗਏ। ਕਾਰੋਬਾਰ ਦੋਰਾਨ 10:50 ਵਜੇ ਤੱਕ ਸੈਂਸੈਕਸ 151.72 ਅੰਕ ਭਾਵ 0.22 ਫੀਸਦੀ ਦੀ ਗਿਰਾਵਟ ਨਾਲ 69,502.01 ਅੰਕ ਦੇ ਪੱਧਰ ’ਤੇ ਅਤੇ ਨਿਫਟੀ 38.25 ਅੰਕ ਭਾਵ 0.18 ਫੀਸਦੀ ਦੀ ਗਿਰਾਵਟ ਨਾਲ 20,899.45 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ।
ਕਾਰੋਬਾਰ ਦੇ ਪਹਿਲੇ ਘੰਟੇ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ‘ਚੋਂ ਆਈਸ਼ਰ ਮੋਟਰਜ਼, ਅਡਾਨੀ ਪੋਰਟਸ, ਡਾ. ਰੈੱਡੀਜ਼ ਲੈਬਾਰਟਰੀਜ਼, ਅਲਟਰਾਟੈਕ ਸੀਮੈਂਟ ਅਤੇ ਪਾਵਰ ਗਰਿੱਡ ਕਾਰਪੋਰੇਸ਼ਨ ਦੇ ਸ਼ੇਅਰ 2.02 ਫੀਸਦੀ ਤੋਂ 1.29 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਓਐੱਨਜੀਸੀ, ਹਿੰਦੁਸਤਾਨ ਯੂਨੀਲੀਵਰ, ਭਾਰਤੀ ਏਅਰਟੈੱਲ, ਆਈਸੀਆਈਸੀਆਈ ਬੈਂਕ ਅਤੇ ਹਿੰਡਾਲਕੋ ਇੰਡਸਟਰੀਜ਼ ਦੇ ਸ਼ੇਅਰ 2.50 ਫੀਸਦੀ ਤੋਂ 0.86 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੋਰਾਨ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 12 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 18 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 26 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 24 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਬੀਐੱਸਈ ਦਾ ਸੈਂਸੈਕਸ ਅੱਜ 40.42 ਅੰਕਾਂ ਦੇ ਵਾਧੇ ਨਾਲ 69,694.15 ਅੰਕਾਂ ਦੇ ਪੱਧਰ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਇਹ ਸੂਚਕਾਂਕ ਬਿਕਵਾਲੀ ਦੇ ਦਬਾਅ ਕਾਰਨ 69,320.53 ਅੰਕ ਤੱਕ ਡਿੱਗ ਗਿਆ। ਹਾਲਾਂਕਿ, ਇਸ ਤੋਂ ਬਾਅਦ ਖਰੀਦਦਾਰਾਂ ਨੇ ਖਰੀਦਦਾਰੀ ਦੇ ਯਤਨ ਕੀਤੇ ਅਤੇ ਇੱਕ ਵਾਰ ਫਿਰ ਸੈਂਸੈਕਸ ਨੂੰ 69,695.33 ਅੰਕਾਂ ਦੇ ਪੱਧਰ ‘ਤੇ ਲੈ ਗਏ। ਇਸ ਤੋਂ ਬਾਅਦ ਫਿਰ ਤੋਂ ਬਿਕਵਾਲੀ ਦੇ ਦਬਾਅ ਕਾਰਨ ਇਸ ਸੂਚਕਾਂਕ ਨੇ ਮੁੜ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ।
ਸੈਂਸੈਕਸ ਦੇ ਉਲਟ, ਐੱਨ. ਐੱਸ. ਈ. ਨਿਫਟੀ ਨੇ ਅੱਜ 5.30 ਅੰਕਾਂ ਦੀ ਕਮਜ਼ੋਰੀ ਨਾਲ 20,932.40 ਅੰਕਾਂ ‘ਤੇ ਕਾਰੋਬਾਰ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਦੇ ਹੀ ਵਿਕਰੇਤਾਵਾਂ ਨੇ ਦਬਾਅ ਬਣਾਇਆ, ਜਿਸ ਕਾਰਨ ਸੂਚਕਾਂਕ 20,850.80 ਅੰਕ ਤੱਕ ਡਿੱਗ ਗਿਆ। ਹਾਲਾਂਕਿ ਇਸ ਤੋਂ ਬਾਅਦ ਖਰੀਦਦਾਰਾਂ ਨੇ ਇਕ ਵਾਰ ਫਿਰ ਖਰੀਦਦਾਰੀ ਦਾ ਦਬਾਅ ਬਣਾਇਆ ਅਤੇ ਇੰਡੈਕਸ ਨੂੰ ਹਰੇ ਨਿਸ਼ਾਨ ‘ਚ 20,941.25 ਅੰਕ ‘ਤੇ ਲੈ ਗਏ ਪਰ ਇਸ ਤੋਂ ਬਾਅਦ ਫਿਰ ਤੋਂ ਵਿਕਰੀ ਦੇ ਦਬਾਅ ਕਾਰਨ ਇਹ ਸੂਚਕਾਂਕ ਵਾਪਸ ਲਾਲ ਨਿਸ਼ਾਨ ‘ਤੇ ਆ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਬੁੱਧਵਾਰ ਨੂੰ ਸੈਂਸੈਕਸ 357.59 ਅੰਕ ਜਾਂ 0.52 ਫੀਸਦੀ ਦੇ ਵਾਧੇ ਨਾਲ 69,653.73 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 82.60 ਅੰਕ ਜਾਂ 0.40 ਫੀਸਦੀ ਦੀ ਛਾਲ ਮਾਰ ਕੇ 20,937.70 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
