ਜਲੰਧਰ, 06 ਦਸੰਬਰ (ਹਿ. ਸ.)ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਹੋਸਪਿਟੈਲਿਟੀ ਮੈਨੇਜਮੈਂਟ ਵਿਭਾਗ ਨੇ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਬਹੁਤ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਕਰਦੇ ਹੋਏ ਇੱਕ ਸ਼ਾਨਦਾਰ ‘ਕੇਕ ਮਿਕਸਿੰਗ’ ਸਮਾਰੋਹ ਦਾ ਆਯੋਜਨ ਕੀਤਾ।
‘ਕੇਕ ਮਿਕਸਿੰਗ’ ਦੀ ਪਰੰਪਰਾ ਤਿਉਹਾਰਾਂ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਇਸ ਵਿੱਚ ਡ੍ਰਾਈ ਫਰੂਟ, ਵਨੀਲਾ ਅਸੇਂਸ ਅਤੇ ਵੱਖ-ਵੱਖ ਸਮੱਗਰੀਆਂ ਦਾ ਸੁਚੱਜਾ ਮਿਸ਼ਰਣ ਸ਼ਾਮਲ ਹੈ, ਜੋ ਕਿ ਏਕਤਾ ਅਤੇ ਜਸ਼ਨ ਦੀ ਭਾਵਨਾ ਦਾ ਪ੍ਰਤੀਕ ਹੈ।ਇਸ ਸਮਾਗਮ ਵਿੱਚ ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ,ਕੋਰ ਟੀਮ ਮੈਂਬਰ ਤਨਿਕਾ ਸਿੰਘ, ; ਡਿਜੀਟਲ ਮਾਰਕੀਟਿੰਗ ਅਤੇ ਬ੍ਰਾਂਡਿੰਗ ਦੇ ਡਾਇਰੇਕਟਰ ਡਾ. ਸੁਮੇਸ਼ ਸੈਣੀ ਅਤੇ ਹਾਸਪੀਟੈਲਿਟੀ ਵਿਭਾਗ ਦੇ ਪ੍ਰਿੰਸੀਪਲ ਡਿਵੋਏ ਛਾਬਾਰਾ, ਫੈਕਲਟੀ ਮੈਂਬਰ ਅਤੇ ਸਟਾਫ਼ ਨੇ ਵੀ ਇਸ ਸਰਗਰਮੀ ਨਾਲ ਹਿੱਸਾ ਲਿਆ। ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ ਨੇ ਇੱਕ ਸ਼ਾਨਦਾਰ ਸਮਾਗਮ ਦੇ ਆਯੋਜਨ ਵਿੱਚ ਹੋਸਪਿਟੈਲਿਟੀ ਮੈਨੇਜਮੈਂਟ ਵਿਭਾਗ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਗੋ ਹੋਟਲਜ਼ ਦੇ ਸੀਈਓ, ਜੋਏਦੀਪ ਨੇ ਜਸ਼ਨ ਦਾ ਹਿੱਸਾ ਬਣਨ ‘ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਏਕਤਾ ਅਤੇ ਮੇਲ-ਮਿਲਾਪ ਦੀ ਭਾਵਨਾ ਨੂੰ ਵਧਾਉਣ ਲਈ ਅਜਿਹੇ ਸੱਭਿਆਚਾਰਕ ਸਮਾਗਮਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਹਿੰਦੂਸਥਾਨ ਸਮਾਚਾਰ/ ਅਸ਼੍ਵਨੀ ਠਾਕੁਰ/ਸੰਜੀਵ
