ਇੰਫਾਲ (ਮਣੀਪੁਰ), 05 ਦਸੰਬਰ (ਹਿ. ਸ.)। ਮਣੀਪੁਰ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਅੱਜ ਦੱਸਿਆ ਕਿ ਮਣੀਪੁਰ ਪੁਲਿਸ ਅਤੇ ਅਸਾਮ ਰਾਈਫਲਜ਼ ਵੱਲੋਂ ਚਲਾਈ ਗਈ ਸਾਂਝੀ ਮੁਹਿੰਮ ਵਿੱਚ ਵੱਡੀ ਸਫ਼ਲਤਾ ਹਾਸਲ ਹੋਈ ਹੈ। ਸੁਰੱਖਿਆ ਬਲਾਂ ਵੱਲੋਂ ਕਾਕਚਿੰਗ, ਬਿਸ਼ਨੂਪੁਰ, ਇੰਫਾਲ ਪੂਰਬੀ, ਥੌਬਲ, ਇੰਫਾਲ ਪੱਛਮੀ ਅਤੇ ਕਾਂਗਪੋਕਪੀ ਜ਼ਿਲ੍ਹਿਆਂ ਦੇ ਸਰਹੱਦੀ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ।
ਅਪਰੇਸ਼ਨ ਦੌਰਾਨ ਇੰਫਾਲ ਈਸਟ ਤੋਂ ਤਿੰਨ ਖਾਲੀ ਮੈਗਜ਼ੀਨਾਂ ਦੇ ਨਾਲ ਤਿੰਨ ਐੱਸ. ਐੱਮ. ਜੀ. ਕਾਰਬਾਈਨ, ਬਿਨਾਂ ਡੈਟੋਨੇਟਰ 15 ਐੱਚ. ਈ.-36 ਹੈਂਡ ਗ੍ਰੇਨੇਡ, ਬਿਨਾਂ ਡੈਟੋਨੇਟਰ ਛੇ ਡਬਲਯੂਪੀ ਸਮੋਕ ਗ੍ਰੇਨੇਡ, 18 ਦੋ ਇੰਚ ਮੋਰਟਾਰ ਐੱਚਈ ਬੰਬ ਅਤੇ ਛੇ ਨੰਬਰ 75 ਐੱਮਕੇ-2 ਡੈਟੋਨੇਟਰ ਬਰਾਮਦ ਕੀਤੇ ਗਏ ਹਨ। ਉਥੇ ਹੀ ਕਾਂਗਪੋਕਪੀ ਜ਼ਿਲ੍ਹੇ ਤੋਂ ਇੱਕ ਏਕੇ-56 ਰਾਈਫ਼ਲ ਦੇ ਨਾਲ ਦੋ ਮੈਗਜ਼ੀਨ, ਇੱਕ ਸਿੰਗਲ ਬੈਰਲ ਰਾਈਫ਼ਲ, ਇੱਕ ਚੀਨੀ ਗ੍ਰੈਨੇਡ, ਇੱਕ ਮੋਰਟਾਰ ਰਾਉਂਡ, ਏਕੇ-56 ਗੋਲਾ ਬਾਰੂਦ ਦੇ 100 ਰਾਉਂਡ, ਸਿੰਗਲ ਬੈਰਲ ਰਾਈਫ਼ਲ ਦੇ ਫਾਇਰ ਕੀਤੇ ਖੋਲ੍ਹ ਬਰਾਮਦ ਕੀਤੇ ਗਏੇ
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
