ਮੁੰਬਈ, 04 ਦਸੰਬਰ (ਹਿ. ਸ.)। ਰਣਬੀਰ ਕਪੂਰ ਦੀ ‘ਐਨੀਮਲ’ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਹੈ। ਫਿਲਮ ਦੇਖਣ ਲਈ ਸਿਨੇਮਾਘਰਾਂ ਦੇ ਬਾਹਰ ਦਰਸ਼ਕ ਇਕੱਠੇ ਹੋ ਰਹੇ ਹਨ। ਫਿਲਮ ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ ਦੁਨੀਆ ਭਰ ਵਿੱਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਅਤੇ ਦੂਜੇ ਦਿਨ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ। ਇਸ ਤੋਂ ਬਾਅਦ ਤੀਜੇ ਦਿਨ ਦੇ ਅੰਕੜੇ ਸਾਹਮਣੇ ਆਏ ਹਨ।
‘ਐਨੀਮਲ’ ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ। ਫਿਲਮ ਨੇ ਪਹਿਲੇ ਦਿਨ 54.75 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਦੂਜੇ ਦਿਨ ਸ਼ਨੀਵਾਰ ਨੂੰ ਫਿਲਮ ਦਾ ਕਲੈਕਸ਼ਨ ਵਧਿਆ ਹੈ। ਦੂਜੇ ਦਿਨ ਫਿਲਮ ਨੇ 58.37 ਕਰੋੜ ਦੀ ਕਮਾਈ ਕੀਤੀ। ਇਸ ਤੋਂ ਬਾਅਦ ਤੀਜੇ ਦਿਨ ਦੇ ਸ਼ੁਰੂਆਤੀ ਅੰਕੜੇ ਸਾਹਮਣੇ ਆਏ ਹਨ, ਜਿਸ ਮੁਤਾਬਕ ‘ਐਨੀਮਲ’ ਨੇ ਐਤਵਾਰ ਨੂੰ ਸਾਰੀਆਂ ਭਾਸ਼ਾਵਾਂ ‘ਚ 72.50 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਵਿੱਚੋਂ ਹਿੰਦੀ ਭਾਸ਼ਾ ਵਿੱਚ 64.80 ਕਰੋੜ ਰੁਪਏ ਦੀ ਕਮਾਈ ਹੋਈ ਹੈ।
‘ਐਨੀਮਲ’ ਨੇ ਇਕੱਲੇ ਭਾਰਤ ‘ਚ 202.57 ਕਰੋੜ ਰੁਪਏ ਇਕੱਠੇ ਕੀਤੇ ਹਨ। ਤੀਜੇ ਦਿਨ ਫਿਲਮ ਦਾ ਵਰਲਡਵਾਈਡ ਕਲੈਕਸ਼ਨ 356 ਕਰੋੜ ਹੈ। ਤਿੰਨ ਦਿਨਾਂ ‘ਚ ਫਿਲਮ ਦੇ ਕੁਲ ਕਲੈਕਸ਼ਨ ਨੂੰ ਦੇਖਦੇ ਹੋਏ ਫਿਲਮ ਇਸ ਹਫਤੇ 500 ਕਰੋੜ ਦੇ ਕਰੀਬ ਜਾ ਸਕਦੀ ਹੈ। ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੰਦੀਪ ਵੰਗਾ ਰੈੱਡੀ ਦੁਆਰਾ ਨਿਰਦੇਸ਼ਿਤ ਇਹ ਫਿਲਮ ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਹੈ।
ਫਿਲਮ ‘ਚ ਰਣਬੀਰ ਕਪੂਰ ਦੇ ਨਾਲ ਅਨਿਲ ਕਪੂਰ, ਰਸ਼ਮਿਕਾ ਮੰਦਾਨਾ, ਬੌਬੀ ਦਿਓਲ, ਤ੍ਰਿਪਤੀ ਡਿਮਰੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਇਹ ਫਿਲਮ ਪਿਤਾ ਅਤੇ ਪੁੱਤਰ ਦੇ ਅਜੀਬ ਰਿਸ਼ਤੇ ਦੀ ਕਹਾਣੀ ਬਿਆਨ ਕਰਦੀ ਹੈ। ਫਿਲਮ ’ਚ ਬਹੁਤ ਜ਼ਿਆਦਾ ਹਿੰਸਾ ਅਤੇ ਖੂਨ-ਖਰਾਬਾ ਦਿਖਾਇਆ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
