ਮੁੰਬਈ, 04 ਦਸੰਬਰ (ਹਿ. ਸ.)। ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ ਦੀ ਫਿਲਮ ‘ਸੈਮ ਬਹਾਦਰ’ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ‘ਸੈਮ ਬਹਾਦਰ’ ਨੇ ਰਿਲੀਜ਼ ਦੇ ਪਹਿਲੇ ਦਿਨ ਚੰਗਾ ਕਾਰੋਬਾਰ ਕੀਤਾ ਸੀ। ਫਿਲਮ ਨੇ ਪਹਿਲੇ ਦਿਨ 6.25 ਕਰੋੜ ਦੀ ਕਮਾਈ ਕੀਤੀ ਸੀ। ‘ਸੈਮ ਬਹਾਦਰ’ ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ ‘ਚ ਸੀ। ਫਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ।
‘ਸੈਮ ਬਹਾਦਰ’ ਦਾ ਬਾਕਸ ਆਫਿਸ ਕਲੈਕਸ਼ਨ
ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ 6.25 ਕਰੋੜ ਦੀ ਕਮਾਈ ਕੀਤੀ ਸੀ। ਦੂਜੇ ਦਿਨ 9 ਕਰੋੜ ਰੁਪਏ ਕਮਾਏ। ਫਿਲਮ ਦੀ ਕਮਾਈ ‘ਚ ਕਾਫੀ ਵਾਧਾ ਹੋਇਆ ਹੈ। ਸ਼ੁਰੂਆਤੀ ਅੰਕੜਿਆਂ ਦੇ ਅਨੁਸਾਰ, ਸੈਮ ਬਹਾਦੁਰ ਨੇ ਐਤਵਾਰ 3 ਦਸੰਬਰ ਨੂੰ ਭਾਰਤ ਵਿੱਚ ਲਗਭਗ 10.30 ਕਰੋੜ ਰੁਪਏ ਕਮਾਏ ਹਨ। ਕੁੱਲ ਮਿਲਾ ਕੇ ਇਸ ਫਿਲਮ ਨੇ ਤਿੰਨ ਦਿਨਾਂ ‘ਚ 25.55 ਕਰੋੜ ਰੁਪਏ ਕਮਾ ਲਏ ਹਨ। ‘ਸੈਮ ਬਹਾਦਰ’ ਦੀ ਕਮਾਈ ‘ਚ ਵਾਧੇ ਤੋਂ ਵਿੱਕੀ ਦੇ ਪ੍ਰਸ਼ੰਸਕ ਖੁਸ਼ ਹਨ।
‘ਸੈਮ ਬਹਾਦਰ’ ਭਾਰਤੀ ਸੈਨਾ ਵਿਚ ਸੈਮ ਮਾਨੇਕਸ਼ਾ ਦੇ ਯੋਗਦਾਨ, ਉਨ੍ਹਾਂ ਦੀ ਜੀਵਨ ਯਾਤਰਾ, ਉਨ੍ਹਾਂ ਦੀ ਦੇਸ਼ ਭਗਤੀ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਦੀ ਹੈ। ਫਿਲਮ ਵਿੱਚ ਵਿੱਕੀ ਕੌਸ਼ਲ ਦੇ ਨਾਲ ਫਾਤਿਮਾ ਸਨਾ ਸ਼ੇਖ, ਸਾਨਿਆ ਮਲਹੋਤਰਾ, ਨੀਰਜ ਕਾਬੀ, ਗੋਵਿੰਦ ਨਾਮਦੇਵ, ਮੁਹੰਮਦ ਜ਼ੀਸ਼ਾਨ, ਅਯੂਬ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦੇ ਗੀਤ ਗੁਲਜ਼ਾਰ ਨੇ ਲਿਖੇ ਹਨ। ਦਰਸ਼ਕ ਇਹ ਜਾਣਨ ਲਈ ਉਤਸੁਕ ਹਨ ਕਿ ਫਿਲਮ ‘ਸੈਮ ਬਹਾਦਰ’ ਕਿੰਨੇ ਕਰੋੜ ਦੀ ਕਮਾਈ ਕਰੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
