ਗਾਜ਼ਾ ਪੱਟੀ, 01 ਦਸੰਬਰ (ਹਿ. ਸ.)। ਗਾਜ਼ਾ ਪੱਟੀ ਵਿੱਚ ਸੱਤ ਦਿਨਾਂ ਦੀ ਜੰਗਬੰਦੀ ਤੋਂ ਬਾਅਦ ਅੱਜ (ਸ਼ੁੱਕਰਵਾਰ) ਸਵੇਰੇ ਲੜਾਈ ਮੁੜ ਸ਼ੁਰੂ ਹੋ ਗਈ। ਇਜ਼ਰਾਈਲ ਨੇ ਫਲਸਤੀਨ ਦੇ ਅੱਤਵਾਦੀ ਸੰਗਠਨ ਹਮਾਸ ‘ਤੇ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ।
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ. ਡੀ. ਐੱਫ.) ਨੇ ਐਕਸ ਕਿਹਾ ਕਿ ਹਮਾਸ ਨੇ ਇਸ ਦੀ ਉਲੰਘਣਾ ਕਰਦੇ ਹੋਏ ਇਜ਼ਰਾਇਲੀ ਖੇਤਰ ਵੱਲ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਆਈ. ਡੀ. ਐੱਫ. ਨੇ ਗਾਜ਼ਾ ਵਿੱਚ ਅੱਤਵਾਦੀ ਸੰਗਠਨ ਹਮਾਸ ਦੇ ਖਿਲਾਫ ਲੜਾਈ ਮੁੜ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰੇ 7 ਵਜੇ ਜੰਗਬੰਦੀ ਖਤਮ ਹੋ ਗਈ ਸੀ। ਪਹਿਲਾਂ 24 ਨਵੰਬਰ ਨੂੰ ਲੜਾਈ ਇੱਕ ਹਫ਼ਤਾ ਰੋਕ ਦਿੱਤੀ ਗਈ ਸੀ, ਸ਼ੁਰੂ ਵਿੱਚ ਜੰਗਬੰਦੀ ਚਾਰ ਦਿਨ ਚੱਲੀ ਅਤੇ ਫਿਰ ਕਤਰ ਅਤੇ ਸਾਥੀ ਵਿਚੋਲੇ ਮਿਸਰ ਦੀ ਮਦਦ ਨਾਲ ਕਈ ਹੋਰ ਦਿਨਾਂ ਲਈ ਵਧਾ ਦਿੱਤੀ ਗਈ ਸੀ
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
