
ਇੰਫਾਲ (ਮਣੀਪੁਰ), 01 ਦਸੰਬਰ (ਹਿ. ਸ.)। ਮਣੀਪੁਰ ਵਿੱਚ ਵੱਡੀ ਗਿਣਤੀ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਅੱਜ (ਸ਼ੁੱਕਰਵਾਰ) ਦੱਸਿਆ ਕਿ ਇਹ ਸਫਲਤਾ ਮਣੀਪੁਰ ਪੁਲਿਸ ਅਤੇ ਅਸਾਮ ਰਾਈਫਲਜ਼ ਦੇ ਸਾਂਝੇ ਆਪ੍ਰੇਸ਼ਨ ‘ਚ ਮਿਲੀ ਹੈ। ਇਸ ਆਪ੍ਰੇਸ਼ਨ ਦੌਰਾਨ ਇੰਫਾਲ ਈਸਟ ਤੋਂ ਇੱਕ ਮੈਗਜ਼ੀਨ ਸਮੇਤ 9 ਐੱਮਐੱਮ ਦੀ ਪਿਸਤੌਲ, ਤਿੰਨ 9 ਐੱਮਐੱਮ ਗੋਲਾ ਬਾਰੂਦ, ਛੇ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਹਨ।
ਪੁਲਿਸ ਮੁਤਾਬਕ ਇੰਫਾਲ ਪੂਰਬੀ, ਥੌਬਲ, ਇੰਫਾਲ ਪੱਛਮੀ ਅਤੇ ਚੂਰਾਚਾਂਦਪੁਰ ਜ਼ਿਲ੍ਹਿਆਂ ਦੇ ਸਰਹੱਦੀ ਅਤੇ ਸੰਵੇਦਨਸ਼ੀਲ ਖੇਤਰਾਂ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਇੰਫਾਲ ਈਸਟ ਤੋਂ ਇੱਕ ਮੈਗਜ਼ੀਨ ਸਮੇਤ 9 ਐੱਮਐੱਮ ਦਾ ਪਿਸਤੌਲ, ਇਕ ਮੈਗਜ਼ੀਨ ਸਮੇਤ 9 ਐੱਮ.ਐੱਮ. ਸੀ.ਐੱਮ.ਜੀ., ਦੋ ਗੋਲਾ ਬਾਰੂਦ ਦੇ ਨਾਲ ਇੱਕ .303 ਰਾਈਫਲ, ਇੱਕ ਗੋਲਾ ਬਾਰੂਦ ਦੇ ਨਾਲ ਦੋ 12 ਬੋਰ ਬੰਦੂਕ, ਇੱਕ ਸਿੰਗਲ ਬੈਰਲ, ਦੋ ਦੇਸੀ ਬਣੇ ਲੰਬੀ ਰੇਂਜ ਦੇ ਮੋਰਟਾਰ ਤਿੰਨ ਰਾਉਂਡ ਦੇ ਨਾਲ, ਚਾਰ ਕਾਰਤੂਸ 38 ਐੱਮ.ਐੱਮ. ਦੰਗਾ ਵਿਰੋਧੀ ਅਤੇ ਇੱਕ ਸਟ੍ਰਿੰਗਰ ਕਾਰਤੂਸ, ਹੰਝੂ ਗੈਸ ਦੇ ਛੇ ਗੋਲੇ ਅਤੇ ਇੱਕ ਰੇਡੀਓ ਸੈੱਟ ਚੁਰਾਚਾਂਦਪੁਰ ਜ਼ਿਲ੍ਹੇ ਤੋਂ ਬਰਾਮਦ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
