ਨਵੀਂ ਦਿੱਲੀ, 29 ਨਵੰਬਰ (ਹਿ.ਸ.)। ਮਿਲੇ-ਜੁਲੇ ਗਲੋਬਲ ਸੰਕੇਤਾਂ ਦੇ ਵਿਚਕਾਰ ਅੱਜ ਘਰੇਲੂ ਸ਼ੇਅਰ ਬਾਜ਼ਾਰ ‘ਚ ਮਜ਼ਬੂਤੀ ਦਾ ਮਾਹੌਲ ਹੈ। ਅੱਜ ਦਾ ਕਾਰੋਬਾਰ ਮਜ਼ਬੂਤੀ ਦੇ ਨਾਲ ਸ਼ੁਰੂ ਹੋਇਆ। ਜਿਵੇਂ-ਜਿਵੇਂ ਕਾਰੋਬਾਰ ਵਧਿਆ, ਉਸੇ ਤਰ੍ਹਾਂ ਸ਼ੇਅਰ ਬਾਜ਼ਾਰ ’ਚ ਤੇਜ਼ੀ ਦਿਖਾਈ ਦਿੱਤੀ। ਹਾਲਾਂਕਿ, ਕਈ ਵਾਰ ਵੇਚਣ ਵਾਲਿਆਂ ਨੇ ਦਬਾਅ ਪਾਉਣ ਦੀ ਕੋਸ਼ਿਸ਼ ਵੀ ਕੀਤੀ, ਇਸ ਦੇ ਬਾਵਜੂਦ ਸ਼ੇਅਰ ਬਾਜ਼ਾਰ ‘ਚ ਤੇਜ਼ੀ ਜਾਰੀ ਹੈ। ਕਾਰੋਬਾਰ ਦੋਰਾਨ 11:50 ਵਜੇ ਤੱਕ ਸੈਂਸੈਕਸ 454.22 ਅੰਕ ਭਾਵ 0.69 ਫੀਸਦੀ ਦੀ ਮਜ਼ਬੂਤੀ ਨਾਲ 66,628.42 ਅੰਕ ’ਤੇ ਅਤੇ ਨਿਫਟੀ 134.85 ਅੰਕ ਭਾਵ 0.68 ਫੀਸਦੀ ਦੀ ਮਜ਼ਬੂਤੀ ਨਾਲ 20,024.55 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ।
ਇਸ ਤੋਂ ਪਹਿਲਾਂ ਕਾਰੋਬਾਰ ਦੇ ਪਹਿਲੇ ਇਕ ਘੰਟੇ ਦੇ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ‘ਚੋਂ ਹੀਰੋ ਮੋਟੋਕਾਰਪ, ਟੇਕ ਮਹਿੰਦਰਾ, ਵਿਪਰੋ, ਮਹਿੰਦਰਾ ਐਂਡ ਮਹਿੰਦਰਾ ਅਤੇ ਐਲਟੀ ਮਾਈਂਡਟਰੀ ਦੇ ਸ਼ੇਅਰ 2.82 ਤੋਂ 1.38 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਕੋਲ ਇੰਡੀਆ, ਬੀਪੀਸੀਐਲ, ਡਿਵੀਜ਼ ਲੈਬਾਰਟਰੀਜ਼, ਓਐਨਜੀਸੀ ਅਤੇ ਟਾਈਟਨ ਕੰਪਨੀ 0.37 ਫੀਸਦੀ ਤੋਂ 0.12 ਫੀਸਦੀ ਤੱਕ ਦੇ ਘਾਟੇ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 28 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 2 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 43 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 7 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਬੀਐਸਈ ਸੈਂਸੈਕਸ ਅੱਜ 207.06 ਅੰਕਾਂ ਦੇ ਉਛਾਲ ਨਾਲ 66,381.26 ਅੰਕਾਂ ‘ਤੇ ਖੁੱਲ੍ਹਿਆ। ਜਿਵੇਂ ਹੀ ਕਾਰੋਬਾਰ ਸ਼ੁਰੂ ਹੋਇਆ, ਖਰੀਦਦਾਰਾਂ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ, ਜਿਸ ਕਾਰਨ ਇਸ ਸੂਚਕਾਂਕ ਦੀ ਗਤੀ ਵਧ ਗਈ। ਹਾਲਾਂਕਿ, ਸਮੇਂ-ਸਮੇਂ ‘ਤੇ ਵਿਕਰੀ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸਦੇ ਬਾਵਜੂਦ ਚਾਰੇ ਪਾਸੇ ਖਰੀਦਦਾਰੀ ਦੇ ਸਮਰਥਨ ਨਾਲ ਇਸ ਸੂਚਕਾਂਕ ’ਚ ਤੇਜ਼ੀ ਜਾਰੀ ਰਹੀ। ਸੈਂਸੈਕਸ ਦੀ ਤਰ੍ਹਾਂ ਐੱਨਐੱਸਈ ਨਿਫਟੀ ਨੇ ਵੀ 86.85 ਅੰਕਾਂ ਦੀ ਮਜ਼ਬੂਤੀ ਨਾਲ 19,976.55 ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਦੇ ਹੀ ਖਰੀਦਦਾਰੀ ਦੀ ਗਤੀ ਕਾਰਨ ਇਸ ਸੂਚਕਾਂਕ ਦੀ ਗਤੀ ਵੀ ਵਧਦੀ ਗਈ। ਵਿਕਰੀ ਦੇ ਮਾਮੂਲੀ ਝਟਕਿਆਂ ਦੇ ਬਾਵਜੂਦ, ਇਹ ਸੂਚਕਾਂਕ ਤੇਜ਼ੀ ਨਾਲ ਉੱਪਰ ਵੱਲ ਵਧਦਾ ਰਿਹਾ ਅਤੇ ਕੁਝ ਹੀ ਸਮੇਂ ਵਿੱਚ ਇਹ ਸੂਚਕਾਂਕ 20 ਹਜ਼ਾਰ ਅੰਕਾਂ ਦੇ ਪੱਧਰ ਨੂੰ ਪਾਰ ਕਰ ਗਿਆ।
ਜ਼ਿਕਰਯੋਗ ਹੈ ਕਿ ਆਖਰੀ ਕਾਰੋਬਾਰੀ ਦਿਨ ਮੰਗਲਵਾਰ ਨੂੰ ਸੈਂਸੈਕਸ 204.16 ਅੰਕ ਜਾਂ 0.31 ਫੀਸਦੀ ਮਜ਼ਬੂਤੀ ਨਾਲ 66,174.20 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 95 ਅੰਕ ਜਾਂ 0.48 ਫੀਸਦੀ ਮਜ਼ਬੂੀਤ ਨਾਲ 19,889.70 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
