ਨਵੀਂ ਦਿੱਲੀ, 29 ਨਵੰਬਰ (ਹਿ.ਸ.)। ਅੱਜ ਗਲੋਬਲ ਬਾਜ਼ਾਰ ਤੋਂ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਵਿੱਚ ਤੇਜ਼ੀ ਦਾ ਰੁਝਾਨ ਦੇਖਿਆ ਗਿਆ। ਡਾਓ ਜੌਂਸ ਫਿਊਚਰਜ਼ ਵੀ ਅੱਜ ਲਾਭ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਰਪੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਦਬਾਅ ਹੇਠ ਕਾਰੋਬਾਰ ਕਰਨ ਤੋਂ ਬਾਅਦ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਅੱਜ ਏਸ਼ੀਆਈ ਬਾਜ਼ਾਰਾਂ ‘ਚ ਵੀ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਬਿਆਨ ਤੋਂ ਬਾਅਦ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ‘ਤੇ ਤੇਜ਼ੀ ਦਾ ਮਾਹੌਲ ਰਿਹਾ। ਫੈਡਰਲ ਰਿਜ਼ਰਵ ਦੇ ਬਿਆਨ ਨੇ ਉਮੀਦ ਜਤਾਈ ਹੈ ਕਿ ਵਿਆਜ ਦਰਾਂ ਵਿੱਚ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਇਸ ਬਿਆਨ ਤੋਂ ਬਾਅਦ ਡਾਓ ਜੋਂਸ 0.24 ਫੀਸਦੀ ਦੇ ਵਾਧੇ ਨਾਲ 35,416.98 ‘ਤੇ, ਐੱਸਐਂਡਪੀ 500 ਸੂਚਕਾਂਕ ਨੇ 0.03 ਫੀਸਦੀ ਦੇ ਵਾਧੇ ਨਾਲ 4,551.64 ਅੰਕਾਂ ਦੇ ਪੱਧਰ ‘ਤੇ ਅਤੇ ਨੈਸਡੈਕ 0.11 ਫੀਸਦੀ ਦੇ ਵਾਧੇ ਨਾਲ 14,256.87 ਦੇ ਪੱਧਰ ‘ਤੇ ਬੰਦ ਹੋਇਆ।
ਯੂਰਪੀ ਬਾਜ਼ਾਰ ਪਿਛਲੇ ਸੈਸ਼ਨ ‘ਚ ਦਬਾਅ ‘ਚ ਕਾਰੋਬਾਰ ਕਰਦੇ ਨਜ਼ਰ ਆਏ। ਐੱਫਟੀਐੱਸਈ ਇੰਡੈਕਸ 0.07 ਫੀਸਦੀ ਦੀ ਕਮਜ਼ੋਰੀ ਨਾਲ 7,455.24 ‘ਤੇ, ਸੀਏਸੀ ਸੂਚਕਾਂਕ 0.21 ਫੀਸਦੀ ਡਿੱਗ ਕੇ 7,250.13 ਅੰਕ ਦੇ ਪੱਧਰ ‘ਤੇ ਬੰਦ ਹੋਇਆ। ਦੂਜੇ ਪਾਸੇ ਡੀਏਐਕਸ ਇੰਡੈਕਸ 0.16 ਫੀਸਦੀ ਮਜ਼ਬੂਤੀ ਨਾਲ 15,992.67 ‘ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਗਿਫਟ ਨਿਫਟੀ 167 ਅੰਕ ਜਾਂ 0.84 ਫੀਸਦੀ ਦੇ ਉਛਾਲ ਨਾਲ 20,030 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ ਹੈ। ਸਟਰੇਟਸ ਟਾਈਮਜ਼ ਇੰਡੈਕਸ 0.52 ਫੀਸਦੀ ਮਜ਼ਬੂਤੀ ਨਾਲ 3,081.74 ਅੰਕਾਂ ਦੇ ਪੱਧਰ ‘ਤੇ, ਨਿੱਕੇਈ ਇੰਡੈਕਸ 0.04 ਫੀਸਦੀ ਦੀ ਮਜ਼ਬੂਤੀ ਨਾਲ 33,421.07 ਅੰਕਾਂ ਦੇ ਪੱਧਰ ‘ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.05 ਫੀਸਦੀ ਦੀ ਮਜ਼ਬੂਤੀ ਨਾਲ 7,044.67 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਦੂਜੇ ਪਾਸੇ ਹੈਂਗ ਸੇਂਗ ਇੰਡੈਕਸ 326.50 ਅੰਕ ਜਾਂ 1.88 ਫੀਸਦੀ ਦੀ ਗਿਰਾਵਟ ਨਾਲ 17,027.64 ਅੰਕਾਂ ਦੇ ਪੱਧਰ ‘ਤੇ, ਸ਼ੰਘਾਈ ਕੰਪੋਜ਼ਿਟ ਇੰਡੈਕਸ 0.27 ਫੀਸਦੀ ਡਿੱਗ ਕੇ 3,030.39 ਅੰਕ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 0.03 ਫੀਸਦੀ ਦੀ ਗਿਰਾਵਟ ਨਾਲ 17,336.83 ਅੰਕ ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.12 ਫੀਸਦੀ ਦੀ ਗਿਰਾਵਟ ਨਾਲ 2,518.66 ਅੰਕਾਂ ਦੇ ਪੱਧਰ ‘ਤੇ ਅਤੇ ਸੈੱਟ ਕੰਪੋਜ਼ਿਟ ਇੰਡੈਕਸ 0.14 ਫੀਸਦੀ ਦੀ ਕਮਜ਼ੋਰੀ ਦੇ ਨਾਲ 1,399.39 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
