ਮੁੰਬਈ, 28 ਨਵੰਬਰ (ਹਿ. ਸ.)। ਮੁੰਬਈ ‘ਚ ਜਲ ਸੈਨਾ ‘ਚ ਅਗਨੀਵੀਰ ਦੀ ਟ੍ਰੇਨਿੰਗ ਲੈ ਰਹੀ 20 ਸਾਲਾ ਲੜਕੀ ਨੇ ਕਥਿਤ ਤੌਰ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇੱਕ ਅਧਿਕਾਰੀ ਮੁਤਾਬਕ ਘਟਨਾ ਦੇ ਸਮੇਂ ਮਹਿਲਾ ਆਈਐੱਨਐੱਸ ਹਮਲਾ ਵਿੱਚ ਸਿਖਲਾਈ ਲੈ ਰਹੀ ਸੀ। ਮੁੰਬਈ ਦੀ ਮਾਲਵਣੀ ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਏ. ਡੀ. ਆਰ. ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਲੜਕੀ ਦੀ ਖੁਦਕੁਸ਼ੀ ਦੇ ਮਾਮਲੇ ‘ਚ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਕਿਸੇ ਨਾਲ ਪ੍ਰੇਮ ਸਬੰਧ ਸਨ। ਪ੍ਰੇਮ ਸਬੰਧਾਂ ਨੂੰ ਲੈ ਕੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਕਾਰਨ ਲੜਕੀ ਪਰੇਸ਼ਾਨ ਸੀ। ਪ੍ਰੇਮ ਸਬੰਧ ਠੀਕ ਨਾ ਹੋਣ ਕਾਰਨ ਲੜਕੀ ਨੇ ਚਾਦਰ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
