ਕਾਠਮੰਡੂ, 28 ਨਵੰਬਰ (ਹਿ.ਸ.)। ਨੇਪਾਲ ਵਿੱਚ ਰਾਜਤੰਤਰ ਦੀ ਮੁੜ ਬਹਾਲੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਸਭ ਤੋਂ ਵੱਡੀ ਸਿਆਸੀ ਪਾਰਟੀ ਨੇ ਪ੍ਰਤੀਕਿਰਿਆ ਦਿੱਤੀ ਹੈ। ਸੱਤਾਧਾਰੀ ਗੱਠਜੋੜ ਦੀ ਸਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਰਬਹਾਦੁਰ ਦੇਉਵਾ ਨੇ ਕਿਹਾ ਹੈ ਕਿ ਰਾਜਤੰਤਰ ਦੀ ਬਹਾਲੀ ਅਸੰਭਵ ਹੈ। ਹਾਲਾਂਕਿ, ਉਨ੍ਹਾਂ ਨੇ ਧਰਮ ਨਿਰਪੱਖਤਾ ’ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਦੇਉਵਾ ਨੇ ਇਹ ਪ੍ਰਤੀਕਿਰਿਆ ਨਵਲਪੁਰ ਵਿੱਚ ਨੇਪਾਲੀ ਕਾਂਗਰਸ ਪਾਰਟੀ ਦੇ ਇੱਕ ਪ੍ਰੋਗਰਾਮ ਵਿੱਚ ਦਿੱਤੀ। ਦੇਉਵਾ ਨੇ ਕਿਹਾ ਕਿ ਨੇਪਾਲ ਹੁਣ ਲੋਕਤੰਤਰ ਅਤੇ ਗਣਤੰਤਰ ਦੇ ਰਾਹ ਤੋਂ ਪਿੱਛੇ ਨਹੀਂ ਹਟ ਸਕਦਾ। ਕੁਝ ਲੋਕਾਂ ਦੇ ਰੌਲੇ ਨਾਲ ਰਾਜਸ਼ਾਹੀ ਨੂੰ ਬਹਾਲ ਨਹੀਂ ਕੀਤਾ ਜਾ ਸਕਦਾ। 21ਵੀਂ ਸਦੀ ਵਿੱਚ ਰਾਜਸ਼ਾਹੀ ਬਾਰੇ ਗੱਲ ਕਰਨਾ ਅਰਥਹੀਣ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਧਰਮ ਨਿਰਪੱਖਤਾ ‘ਤੇ ਬਹਿਸ ਜ਼ਰੂਰ ਹੋ ਸਕਦੀ ਹੈ। ਇਹ ਦੇਸ਼ ਦੇ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਵਿਸ਼ਾ ਹੈ। ਨੇਪਾਲ ਨੂੰ ਹਿੰਦੂ ਰਾਸ਼ਟਰ ਬਣਾਉਣ ‘ਤੇ ਵੀ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਿੰਦੂ ਰਾਸ਼ਟਰ ਅਤੇ ਰਾਜਤੰਤਰ ਨੂੰ ਇਕੱਠੇ ਨਹੀਂ ਦੇਖਿਆ ਜਾਣਾ ਚਾਹੀਦਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
