ਨਵੀਂ ਦਿੱਲੀ, 27 ਨਵੰਬਰ (ਹਿ. ਸ.)। ਗਲੋਬਲ ਰੇਟਿੰਗ ਏਜੰਸੀ ਐੱਸ ਐਂਡ ਪੀ. ਗਲੋਬਲ ਰੇਟਿੰਗਸ ਨੇ ਭਾਰਤ ਦੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਵਧਾ ਦਿੱਤਾ ਹੈ। ਰੇਟਿੰਗ ਏਜੰਸੀ ਨੇ ਵਿੱਤੀ ਸਾਲ 2023-24 ਲਈ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਾਧੇ ਦਾ ਅਨੁਮਾਨ ਛੇ ਫੀਸਦੀ ਤੋਂ ਵਧਾ ਕੇ 6.40 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਿੱਤੀ ਸਾਲ 2024-25 ਲਈ ਜੀਡੀਪੀ ਵਿਕਾਸ ਦਰ ਨੂੰ 6.9 ਫੀਸਦੀ ਤੋਂ ਘਟਾ ਕੇ 6.40 ਫੀਸਦੀ ਕਰ ਦਿੱਤਾ ਗਿਆ ਹੈ।
ਐੱਸ. ਐਂਡ ਪੀ. ਗਲੋਬਲ ਨੇ ਸੋਮਵਾਰ ਨੂੰ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਵਿੱਤੀ ਸਾਲ 2023-24 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ 6 ਫੀਸਦੀ ਤੋਂ ਵਧਾ ਕੇ 6.40 ਫੀਸਦੀ ਕਰ ਦਿੱਤਾ। ਰੇਟਿੰਗ ਏਜੰਸੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ‘ਚ ਸੁਧਾਰ ਦੇ ਸੰਕੇਤ ਮਿਲ ਰਹੇ ਹਨ। ਐੱਸ ਐਂਡ ਪੀ. ਦਾ ਕਹਿਣਾ ਹੈ ਕਿ ਆਰਥਿਕਤਾ ਨੂੰ ਘਰੇਲੂ ਪੱਧਰ ‘ਤੇ ਮਜ਼ਬੂਤ ਸਮਰਥਨ ਮਿਲ ਰਿਹਾ ਹੈ। ਅਜਿਹੀ ਸਥਿਤੀ ਵਿੱਚ ਮਹਿੰਗਾਈ ਅਤੇ ਕਮਜ਼ੋਰ ਬਰਾਮਦ ਵੀ ਅਰਥਚਾਰੇ ਦੀ ਵਿਕਾਸ ਦਰ ਨੂੰ ਕਮਜ਼ੋਰ ਨਹੀਂ ਕਰ ਸਕਣਗੇ ਅਤੇ ਭਾਰਤ ਦੀ ਜੀਡੀਪੀ ਵਿੱਚ ਜ਼ਬਰਦਸਤ ਉਛਾਲ ਆਵੇਗਾ।
ਐੱਸ. ਐਂਡ ਪੀ. ਦੇ ਅਨੁਸਾਰ, ਭਾਰਤ ਦੀ ਜੀਡੀਪੀ ਵਿਕਾਸ ਦਰ ਮੌਜੂਦਾ ਵਿੱਤੀ ਸਾਲ 2023-24 ਵਿੱਚ ਅਨੁਮਾਨ ਨਾਲੋਂ ਤੇਜ਼ੀ ਨਾਲ ਵਧੇਗੀ, ਪਰ ਆਉਣ ਵਾਲੇ ਵਿੱਤੀ ਸਾਲ 2022-4-25 ਵਿੱਚ ਇਸਦੀ ਰਫ਼ਤਾਰ ਥੋੜੀ ਹੌਲੀ ਹੋ ਸਕਦੀ ਹੈ। ਏਜੰਸੀ ਨੇ ਕਿਹਾ ਕਿ ਇਸ ਲਈ ਇਸ ਵਿੱਤੀ ਸਾਲ ਲਈ ਜੀਡੀਪੀ ਵਾਧਾ ਅਨੁਮਾਨ 6.9 ਫੀਸਦੀ ਤੋਂ ਘਟਾ ਕੇ 6.40 ਫੀਸਦੀ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਫਿਚ ਰੇਟਿੰਗਸ ਨੇ ਹਾਲ ਹੀ ਵਿੱਚ ਵਿੱਤੀ ਸਾਲ 2023-24 ਲਈ ਭਾਰਤ ਦੀ ਵਿਕਾਸ ਦਰ 6.30 ਫੀਸਦੀ ਰਹਿਣ ਦੀ ਉਮੀਦ ਜਤਾਈ ਸੀ।
ਜ਼ਿਕਰਯੋਗ ਹੈ ਕਿ 31 ਮਾਰਚ 2023 ਨੂੰ ਖਤਮ ਹੋਏ ਵਿੱਤੀ ਸਾਲ 2022-23 ‘ਚ ਭਾਰਤੀ ਅਰਥਵਿਵਸਥਾ 7.2 ਫੀਸਦੀ ਦੀ ਦਰ ਨਾਲ ਵਧੀ। ਉਥੇ ਹੀ ਮੌਜੂਦਾ ਵਿੱਤੀ ਸਾਲ 2023-24 ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ) ਵਿੱਚ ਭਾਰਤ ਦੀ ਜੀਡੀਪੀ ਵਾਧਾ ਦਰ 7.8 ਫੀਸਦੀ ਰਹੀ ਸੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮੌਜੂਦਾ ਵਿੱਤੀ ਸਾਲ ਲਈ ਆਰਥਿਕ ਵਿਕਾਸ ਦਰ 6.50 ਰਹਿਣ ਦਾ ਅਨੁਮਾਨ ਲਗਾਇਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
