ਅਦਨ (ਯਮਨ), 27 ਨਵੰਬਰ (ਹਿ.ਸ.)। ਯਮਨ ਦੇ ਅਦਨ ਬੰਦਰਗਾਹ ਨੇੜੇ ਇਜ਼ਰਾਈਲ ਵਿਰੋਧੀ ਹੂਥੀ ਬਾਗੀਆਂ ਦੁਆਰਾ ਕਥਿਤ ਤੌਰ ‘ਤੇ ਨਿਸ਼ਾਨਾ ਬਣਾਏ ਗਏ ਜਹਾਜ਼ ‘ਸੈਂਟਰਲ ਪਾਰਕ’ ਦੇ ਚਾਲਕ ਦਲ ਦੇ ਸਾਰੇ 22 ਮੈਂਬਰ ਸੁਰੱਖਿਅਤ ਹਨ। ਚਾਲਕ ਦਲ ਦੇ ਮੈਂਬਰਾਂ ਵਿੱਚ ਭਾਰਤ, ਬੁਲਗਾਰੀਆ, ਜਾਰਜੀਆ, ਫਿਲੀਪੀਨਜ਼, ਰੂਸ, ਤੁਰਕੀ ਅਤੇ ਵੀਅਤਨਾਮ ਦੇ ਨਾਗਰਿਕ ਸ਼ਾਮਲ ਹਨ। ਇਹ ਜਹਾਜ਼ ਇਜ਼ਰਾਈਲੀ ਕਾਰੋਬਾਰੀ ਇਯਾਲ ਓਫਰ ਦੀ ਮਲਕੀਅਤ ਵਾਲੀ ਕੰਪਨੀ ਜ਼ੋਡੈਕ ਦਾ ਹੈ।
ਇਜ਼ਰਾਈਲੀ ਅਖਬਾਰ ਟਾਈਮਜ਼ ਆਫ ਇਜ਼ਰਾਈਲ ਮੁਤਾਬਕ, ਕੰਪਨੀ ਨੇ ਕਿਹਾ ਹੈ ਕਿ ਫਾਸਫੋਰਿਕ ਐਸਿਡ ਲੈ ਕੇ ਜਾ ਰਹੇ ਸੈਂਟਰਲ ਪਾਰਕ ਜਹਾਜ਼ ‘ਤੇ ਹਮਲੇ ਤੋਂ ਬਾਅਦ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ। ਕੰਪਨੀ ਨੇ ਹਮਲਾਵਰਾਂ ਨਾਲ ਕੀ ਹੋਇਆ ਇਸ ਬਾਰੇ ਵੇਰਵੇ ਨਹੀਂ ਦਿੱਤੇ ਹਨ। ਇਸ ਵਿਚ ਸਿਰਫ਼ ਇੰਨਾ ਹੀ ਕਿਹਾ ਗਿਆ ਹੈ ਕਿ ਜਹਾਜ਼ ਅਤੇ ਇਸ ਦੇ ਚਾਲਕ ਦਲ ਦੇ ਮੈਂਬਰ ‘ਮੌਜੂਦਾ ਸਮੇਂ ਵਿਚ ਸੁਰੱਖਿਅਤ’ ਹਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਹਿੰਦ ਮਹਾਸਾਗਰ ‘ਚ ਇਕ ਈਰਾਨੀ ਡਰੋਨ ਨੇ ਇਜ਼ਰਾਈਲ ਦੀ ਮਲਕੀਅਤ ਵਾਲੇ ਵਪਾਰਕ ਜਹਾਜ਼ ‘ਤੇ ਹਮਲਾ ਕੀਤਾ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
