ਮੁੰਬਈ, 23 ਨਵੰਬਰ (ਹਿ. ਸ.)। ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਆਰ ਮਾਧਵਨ ਨੇ ਦੱਖਣ ਦੇ ਨਾਲ-ਨਾਲ ਹਿੰਦੀ ਵਿੱਚ ਵੀ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਆਰ ਮਾਧਵਨ ਦੀ ‘ਦਿ ਰੇਲਵੇ ਮੈਨ’ ਵੈੱਬ ਸੀਰੀਜ਼ ਜਲਦ ਹੀ ਪਰਦੇ ‘ਤੇ ਆਵੇਗੀ। ਵੈੱਬ ਸੀਰੀਜ਼ ‘ਚ ਆਰ ਮਾਧਵਨ ਨਾਲ ਜੂਹੀ ਚਾਵਲਾ ਮੁੱਖ ਭੂਮਿਕਾ ‘ਚ ਹੈ। ਇਸ ਦੌਰਾਨ ਆਰ ਮਾਧਵਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਆਰ ਮਾਧਵਨ ਨੇ ਆਪਣੇ ਕ੍ਰਸ਼ ਬਾਰੇ ਖੁਲਾਸਾ ਕੀਤਾ ਹੈ।
ਵੀਡੀਓ ‘ਚ ਆਰ ਮਾਧਵਨ ਜੂਹੀ ਚਾਵਲਾ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਆਰ ਮਾਧਵਨ ਨੇ ਕਿਹਾ, ”ਜਦੋਂ ਮੈਂ ਫਿਲਮ ‘ਕਯਾਮਤ ਸੇ ਕਯਾਮਤ ਤਕ’ ਦੇਖੀ ਤਾਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਇਸ ਅਭਿਨੇਤਰੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਮੇਰੀ ਗੱਲ ਸੁਣ ਕੇ ਮਾਂ ਉੱਚੀ-ਉੱਚੀ ਹੱਸਣ ਲੱਗੀ ਪਰ ਉਸ ਸਮੇਂ ਮੇਰਾ ਇੱਕੋ ਇੱਕ ਟੀਚਾ ਜੂਹੀ ਚਾਵਲਾ ਨਾਲ ਵਿਆਹ ਕਰਨਾ ਸੀ। ਆਰ ਮਾਧਵਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
