
ਉੱਤਰਕਾਸ਼ੀ, 21 ਨਵੰਬਰ (ਹਿ.ਸ.)। ਨੌਂ ਦਿਨਾਂ ਬਾਅਦ ਸੋਮਵਾਰ ਨੂੰ ਸਿਲਕਿਆਰਾ ਸੁਰੰਗ ਵਿੱਚ ਬਚਾਅ ਦਲ ਨੂੰ ਦੋ ਵਿਸ਼ੇਸ਼ ਸਫਲਤਾਵਾਂ ਮਿਲੀਆਂ ਹਨ। ਜਿੱਥੇ ਸੁਰੰਗ ਵਿੱਚ ਫਸੇ ਮਜ਼ਦੂਰਾਂ ਲਈ ਸੈਕੰਡਰੀ ਜੀਵਨ ਰੇਖਾ 6 ਇੰਚ ਦੀ ਪਾਈਪ ਨੂੰ ਪਾਰ ਕਰਨ ਵਿੱਚ ਸਫ਼ਲਤਾ ਮਿਲੀ ਹੈ, ਉੱਥੇ ਹੀ ਨੌਂ ਦਿਨਾਂ ਬਾਅਦ ਪਹਿਲੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਸਾਰੇ ਮਜ਼ਦੂਰ ਸੁਰੱਖਿਅਤ ਹਨ।
ਸੋਮਵਾਰ ਰਾਤ ਨੂੰ 6 ਇੰਚ ਦੀ ਪਾਈਪ ਦੇ ਆਰ ਪਾਰ ਹੋਣ ਤੋਂ ਬਾਅਦ, ਬਚਾਅ ਟੀਮ ਨੇ ਸੁਰੰਗ ਦੇ ਅੰਦਰ ਪਾਈਪ ਰਾਹੀਂ ਇੱਕ ਐਂਡੋਸਕੋਪਿਕ ਫਲੈਕਸੀ ਕੈਮਰਾ ਲਗਾਇਆ। ਇਸ ਕੈਮਰੇ ਨਾਲ ਸੁਰੰਗ ਦੇ ਅੰਦਰ ਹੋਣ ਵਾਲੇ ਜ਼ਮੀਨ ਖਿਸਕਣ ਦੀਆਂ ਤਸਵੀਰਾਂ ਵੀ ਲਈਆਂ ਜਾਣਗੀਆਂ। ਵੀਡੀਓ ‘ਚ ਮਜ਼ਦੂਰ ਵਾਕੀ-ਟਾਕੀ ਰਾਹੀਂ ਗੱਲ ਕਰਦੇ ਵੀ ਨਜ਼ਰ ਆ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
