ਨਵੀਂ ਦਿੱਲੀ, 20 ਨਵੰਬਰ (ਹਿ.ਸ.)। ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਾਲੇ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 120.16 ਅੰਕ ਜਾਂ 0.18 ਫੀਸਦੀ ਦੀ ਗਿਰਾਵਟ ਨਾਲ 65,674.56 ‘ਤੇ ਟ੍ਰੈਂਡ ਕਰ ਰਿਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 19.30 ਅੰਕ ਜਾਂ 0.098 ਫੀਸਦੀ ਦੀ ਗਿਰਾਵਟ ਨਾਲ 19,712.50 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਸ਼ੇਅਰ ਬਾਜ਼ਾਰ ਦੇ ਦੋਵੇਂ ਪ੍ਰਮੁੱਖ ਸੂਚਕਾਂਕ ਸੈਂਸੈਕਸ ਅਤੇ ਨਿਫਟੀ ‘ਚ ਉਤਰਾਅ-ਚੜ੍ਹਾਅ ਦਾ ਰੁਝਾਨ ਹੈ। ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 18 ‘ਚ ਗਿਰਾਵਟ ਅਤੇ 12 ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਅੱਜ ਸੈਂਸੈਕਸ ਸੱਤ ਅੰਕ ਦੀ ਗਿਰਾਵਟ ਨਾਲ 65,787 ‘ਤੇ ਖੁੱਲ੍ਹਿਆ। ਨਿਫਟੀ 19,731 ਦੇ ਪੱਧਰ ‘ਤੇ ਖੁੱਲ੍ਹਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦਰਜ ਕੀਤੀ ਗਈ ਸੀ। ਸੈਂਸੈਕਸ 187 ਅੰਕਾਂ ਦੀ ਗਿਰਾਵਟ ਨਾਲ 65,794 ‘ਤੇ ਬੰਦ ਹੋਇਆ ਸੀ। ਉਥੇ ਹੀ ਨਿਫਟੀ ਵੀ 33 ਅੰਕਾਂ ਦੀ ਗਿਰਾਵਟ ਨਾਲ 19,731 ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
