
ਇੰਫਾਲ, 20 ਨਵੰਬਰ (ਹਿ.ਸ.)। ਮਣੀਪੁਰ ਵਿਚ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਮਣੀਪੁਰ ਪੁਲਿਸ ਨੇ ਅੱਜ ਦੱਸਿਆ ਕਿ ਸੁਰੱਖਿਆ ਬਲਾਂ ਦੁਆਰਾ ਰਾਜ ਦੇ ਇੰਫਾਲ-ਪੱਛਮੀ, ਇੰਫਾਲ-ਪੂਰਬੀ, ਥੌਬਲ, ਕਾਕਚਿੰਗ, ਕਾਂਗਪੋਕਪੀ ਅਤੇ ਚੂਰਾਚਾਂਦਪੁਰ ਜ਼ਿਲ੍ਹਿਆਂ ਦੇ ਪੈਰੀਫਿਰਲ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਵੱਖ-ਵੱਖ ਹਥਿਆਰ ਬਰਾਮਦ ਕੀਤੇ ਗਏ ਹਨ।
ਇਸ ਕਾਰਵਾਈ ਵਿੱਚ ਮੈਗਜ਼ੀਨ ਸਮੇਤ 2 ਫੈਕਟਰੀਆਂ ਦੇ ਬਣੇ ਪਿਸਤੌਲ, 1 ਦੇਸੀ ਪਿਸਤੌਲ ਅਤੇ ਮੈਗਜ਼ੀਨ, ਪੰਜ 36 ਐਚਈ ਹੈਂਡ ਗ੍ਰੇਨੇਡ, ਦੋ ਡਬਲਯੂ. ਪੀ. ਗ੍ਰਨੇਡ ਅਤੇ 25 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਹਥਿਆਰ ਥੌਬਲ ਜ਼ਿਲ੍ਹੇ ਦੇ ਪੇਚੀ ਦੇ ਦੱਖਣ ਪੂਰਬ ਵੱਲ ਗੋਰੋਕ ਰਿਜ਼ਰਵ ਪਹਾੜੀ ਖੇਤਰ ਤੋਂ ਜ਼ਬਤ ਕੀਤੇ ਗਏ।
ਦੂਜੇ ਪਾਸੇ, ਕਾਕਚਿੰਗ ਜ਼ਿਲ੍ਹੇ ਦੇ ਆਈ. ਟੀ. ਆਈ. ਪੋਂਗਮਾਮੇਈ ਰੋਡ ਕਾਕਚਿੰਗ ਮਾਂਟੇਕ ਤੋਂ 303 ਬੋਰ ਦੀ ਰਾਈਫਲ ਸਮੇਤ ਦੋ ਹਥਿਆਰ, ਇਕ ਖਾਲੀ ਮੈਗਜ਼ੀਨ, 1 ਹੱਥ ਨਾਲ ਬਣਿਆ ਖਾਲੀ ਮੈਗਜ਼ੀਨ, 9 ਐੱਮਐੱਮ ਪਿਸਤੌਲ ਅਤੇ 36 ਐਚਈ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
