ਫ਼ਤਹਿਗੜ੍ਹ ਸਾਹਿਬ, 19 ਨਵੰਬਰ (ਹਿ. ਸ.)। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਵਿਚ ਕਮਿਊਨਿਟੀ ਹੈਲਥ ਅਫ਼ਸਰਾਂ ਦੀ ਜਨ ਆਰੋਗਿਆ ਸੰਮਤੀ ਦੀ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਜਿਲ੍ਹੇ ਦੇ ਸਮੂਹ ਸੀ ਐਚ ਓ ਨੇ ਭਾਗ ਲਿਆ।
ਇਹ ਟ੍ਰੇਨਿੰਗ ਡੀ.ਪੀ.ਐਮ ਕਸੀਤਿਜ ਸੀਮਾ,ਹਰਦੀਪ ਸਿੰਘ ਡੀ ਸੀ ਐੱਮ ਤੇ ਅਮਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਵੱਲੋਂ ਕਰਵਾਈ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਦਸਿਆ ਕਿ ਜ਼ਿਲੇ ਅਧੀਨ ਸਾਰੇ ਪਿੰਡਾਂ ਵਿਚ ਜਨ ਅਰੋਗਿਆ ਸੰਮਤੀਆ ਦਾ ਗਠਨ ਕੀਤਾ ਹੋਇਆ ਹੈ, ਇਹ ਸੰਮਤੀਆ ਪਿੰਡ ਵਿੱਚ ਸਿਹਤ, ਸਫ਼ਾਈ ਤੇ ਖੁਰਾਕ ਸੰਬੰਧੀ ਵਿਸ਼ਿਆਂ ਤੇ ਕੰਮ ਕਰਦੀਆਂ ਹਨ ਤੇ ਆਮ ਲੋਕਾਂ ਵਿਚ ਸਿਹਤ ਜਾਗਰੂਕਤਾ ਫੈਲਾਉਣ ਵਿੱਚ ਸਿਹਤ ਵਿਭਾਗ ਦੀ ਸਹਾਇਤਾ ਕਰਦੀਆ ਹਨ। ਉਨ੍ਹਾਂ ਦਸਿਆ ਕਿ ਪਿੰਡ ਵਿੱਚ ਚੰਗੀ ਸਿਹਤ, ਟੀਕਾਕਰਣ, ਡੇਂਗੂ, ਗ਼ੈਰ ਸੰਚਾਰੀ ਰੋਗਾਂ, ਤੇ ਹੋਰ ਸਿਹਤ ਸਕੀਮਾਂ ਤੇ ਸਹੂਲਤਾਂ ਆਮ ਲੋਕਾਂ ਤੱਕ ਪੁਚਾਉਣ ਵਿੱਚ ਇਹ ਕਮੇਟੀਆਂ ਅਹਿਮ ਰੋਲ ਅਦਾ ਕਰਦੀਆਂ ਹਨ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
