ਕਾਠਮੰਡੂ, 19 ਨਵੰਬਰ (ਹਿ.ਸ.)। ਨੇਪਾਲ ਦੇ ਭੂਚਾਲ ਪ੍ਰਭਾਵਿਤ ਖੇਤਰ ਜਾਜਰਕੋਟ ਜ਼ਿਲ੍ਹੇ ਵਿੱਚ ਹੁਣ ਠੰਢ ਨੇ ਕਹਿਰ ਮਚਾਇਆ ਹੋਇਆ ਹੈ। ਸਿਰਫ਼ ਤਰਪਾਲਾਂ ਦੇ ਸਹਾਰੇ ਗੁਜ਼ਾਰਾ ਕਰਨ ਵਾਲੇ ਲੋਕਾਂ ਦਾ ਜਿਊਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇੱਕ ਹਫ਼ਤੇ ਵਿੱਚ ਠੰਢ ਕਾਰਨ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਜ਼ਿਲ੍ਹੇ ਦੇ ਬਾਰਕੋਟ ਪਿੰਡਪਾਲਿਕਾ ਦੇ ਪ੍ਰਧਾਨ ਬੀਰ ਬਹਾਦਰ ਗਿਰੀ ਨੇ ਦੱਸਿਆ ਕਿ 70 ਸਾਲਾ ਡੂਮੇ ਪੁੰਨ ਦੀ ਠੰਢ ਕਾਰਨ ਮੌਤ ਹੋ ਗਈ। ਛੇਡਾਗਾਡ ਨਗਰ ਪਾਲਿਕਾ ਦੇ ਡਿਪਟੀ ਮੇਅਰ ਚੰਦਰ ਥਾਪਾ ਨੇ ਦੱਸਿਆ ਕਿ ਬੀਤੀ ਰਾਤ 56 ਸਾਲਾ ਮਨਸਰੀ ਕਾਮੀ ਦੀ ਠੰਢ ਕਾਰਨ ਮੌਤ ਹੋ ਗਈ। ਜੂਨੀਚੰਦ ਪਿੰਡ ਪਾਲਿਕਾ ਦੇ 89 ਸਾਲਾ ਸੁਗਿਲੀ ਦੀ ਵੀ ਮੌਤ ਹੋ ਗਈ। ਸੁਗਿਲੀ ਦਮੇ ਦੀ ਮਰੀਜ਼ ਸੀ ਅਤੇ ਠੰਢ ਕਾਰਨ ਨਿਮੋਨੀਆ ਕਾਰਨ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਅਤੇ ਵੀਰਵਾਰ ਨੂੰ ਠੰਡ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
