ਮੁੰਬਈ, 17 ਨਵੰਬਰ (ਹਿ. ਸ.)। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ ‘ਟਾਈਗਰ 3’ ਨੇ ਪੰਜ ਦਿਨਾਂ ‘ਚ 190 ਕਰੋੜ ਦੀ ਕਮਾਈ ਕਰ ਲਈ ਹੈ। ਉਮੀਦ ਹੈ ਕਿ ਫਿਲਮ ਜਲਦੀ ਹੀ 300 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ। ਫਿਲਮ ‘ਟਾਈਗਰ-3’ 12 ਨਵੰਬਰ ਨੂੰ ਰਿਲੀਜ਼ ਹੋਈ ਸੀ ਅਤੇ ਫਿਲਮ ਨੇ ਪਹਿਲੇ ਹੀ ਦਿਨ ਜ਼ਬਰਦਸਤ ਕਲੈਕਸ਼ਨ ਕੀਤੀ। ਇਸ ਤੋਂ ਬਾਅਦ ਵੀ ਫਿਲਮ ਨੇ ਦੋ ਦਿਨ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ ਪਰ ਚੌਥੇ ਦਿਨ ਤੋਂ ਇਸ ਦੀ ਕਮਾਈ ‘ਚ ਗਿਰਾਵਟ ਆਉਣ ਲੱਗੀ।
ਰਿਪੋਰਟ ਮੁਤਾਬਕ ‘ਟਾਈਗਰ-3’ ਨੇ ਰਿਲੀਜ਼ ਦੇ ਪਹਿਲੇ ਦਿਨ 44.50 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ, ਜਦਕਿ ਦੂਜੇ ਦਿਨ ਫਿਲਮ ਨੇ 57.50 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ। ਫਿਲਮ ਨੇ ਸਿਰਫ ਦੋ ਦਿਨਾਂ ‘ਚ 102 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ। ਤੀਜੇ ਦਿਨ ‘ਟਾਈਗਰ-3’ ਨੇ 42.50 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਪਰ ਚੌਥੇ ਦਿਨ ਇਸ ਦੇ ਕਲੈਕਸ਼ਨ ‘ਚ ਗਿਰਾਵਟ ਆਈ। ਚੌਥੇ ਦਿਨ ‘ਟਾਈਗਰ-3’ ਨੇ ਸਿਰਫ਼ 22 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਫਿਲਮ ਨੇ ਪੰਜਵੇਂ ਦਿਨ ਸਿਰਫ 18.5 ਕਰੋੜ ਰੁਪਏ ਦਾ ਹੀ ਕਲੈਕਸ਼ਨ ਕੀਤਾ ਹੈ।
ਰਿਪੋਰਟ ਮੁਤਾਬਕ ‘ਟਾਈਗਰ-3’ ਨੇ ਪੰਜ ਦਿਨਾਂ ‘ਚ ਭਾਰਤ ‘ਚ 190 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਜਦੋਂ ਕਿ ਫਿਲਮ ਨੇ 4 ਦਿਨਾਂ ‘ਚ ਦੁਨੀਆ ਭਰ ‘ਚ 271.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸਾਫ ਹੈ ਕਿ ਸਭ ਤੋਂ ਜ਼ਿਆਦਾ ਕਮਾਈ ‘ਟਾਈਗਰ-3’ ਦੇ ਹਿੰਦੀ ਵਰਜ਼ਨ ਤੋਂ ਹੋਈ ਹੈ। ਸਾਫ ਹੈ ਕਿ ਫਿਲਮ ਨੂੰ ਤਾਮਿਲ ਅਤੇ ਤੇਲਗੂ ਭਾਸ਼ਾਵਾਂ ‘ਚ ਜ਼ਿਆਦਾ ਹੁੰਗਾਰਾ ਨਹੀਂ ਮਿਲਿਆ।
ਫਿਲਮ ‘ਟਾਈਗਰ-3’ ਨੇ ਪਹਿਲੇ ਤਿੰਨ ਦਿਨਾਂ ‘ਚ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਜਵਾਨ, ਪਠਾਨ ਅਤੇ ਗਦਰ-2 ਦੇ ਰਿਕਾਰਡ ਤੋੜ ਦਿੱਤੇ। ਫਿਲਮ ਨੇ ਤਿੰਨ ਦਿਨਾਂ ਵਿੱਚ ਚੰਗੀ ਕਮਾਈ ਕੀਤੀ ਹੈ। ਹਾਲਾਂਕਿ ਚੌਥੇ ਅਤੇ ਪੰਜਵੇਂ ਦਿਨ ਫਿਲਮ ਦੀ ਕਮਾਈ ਵਿੱਚ ਗਿਰਾਵਟ ਆਈ ਹੈ ਪਰ ਹਫਤੇ ਦੇ ਅੰਤ ਤੱਕ ਅੰਕੜੇ ਵੱਧਣ ਦੀ ਉਮੀਦ ਹੈ। ਉਮੀਦ ਹੈ ਕਿ ਫਿਲਮ ਇਸ ਹਫਤੇ 300 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ। ਫਿਲਮ ‘ਟਾਈਗਰ-3’ ‘ਚ ਸਲਮਾਨ ਖਾਨ, ਕੈਟਰੀਨਾ ਕੈਫ, ਇਮਰਾਨ ਹਾਸ਼ਮੀ, ਰੇਵਤੀ, ਕੁਮੁਦ ਮਿਸ਼ਰਾ ਮੁੱਖ ਭੂਮਿਕਾਵਾਂ ‘ਚ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
