ਨਵੀਂ ਦਿੱਲੀ, 14 ਨਵੰਬਰ (ਹਿ. ਸ.)। ਕੌਮੀ ਰਾਜਧਾਨੀ ਦਿੱਲੀ-ਐੱਨਸੀਆਰ ਵਿੱਚ ਦਿਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਨਾਲ ਇੱਕ ਵਾਰ ਫਿਰ ਸਾਹਾਂ ’ਤੇ ਸੰਕਟ ਮੰਡਰਾਉਣ ਲੱਗਿਆ ਹੈ। ਐੱਨਸੀਆਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਦਿੱਲੀ-ਐੱਨਸੀਆਰ ਵਿੱਚ ਸਮੁੱਚਾ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਪੱਧਰ ਅੱਜ (ਮੰਗਲਵਾਰ) ਸਵੇਰੇ 450 ਤੱਕ ਹੇਠਾਂ ਆ ਗਿਆ। ਰਾਜਧਾਨੀ ਦੇ ਆਰਕੇਪੁਰਮ ਵਿੱਚ ਏਕਿਊਆਈ 417, ਪੰਜਾਬੀ ਬਾਗ ਵਿੱਚ 410, ਆਈਟੀਓ ਵਿੱਚ 430 ਅਤੇ ਜਹਾਂਗੀਰਪੁਰੀ ਵਿੱਚ 428 ਰਿਹਾ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪ੍ਰਦੂਸ਼ਣ ਦੇ ਨਾਲ-ਨਾਲ ਅਗਲੇ ਕੁਝ ਦਿਨਾਂ ਵਿੱਚ ਦਿੱਲੀ-ਐੱਨਸੀਆਰ ਵਿੱਚ ਧੁੰਦ ਵੀ ਦਿਖਾਈ ਦੇਵੇਗੀ।
ਵੱਧਦੇ ਸੰਕਟ ਦੇ ਵਿਚਕਾਰ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਦਿਵਾਲੀ ‘ਤੇ ਦਿੱਲੀ ਦੀਆਂ 31 ਥਾਵਾਂ ‘ਤੇ ਸ਼ੋਰ ਪ੍ਰਦੂਸ਼ਣ ਦਾ ਮੁਲਾਂਕਣ ਕੀਤਾ। ਇਨ੍ਹਾਂ ਵਿੱਚ ਸੱਤ ਸਾਈਲੈਂਸ ਜ਼ੋਨ, ਅੱਠ ਰਿਹਾਇਸ਼ੀ ਖੇਤਰ, 11 ਵਪਾਰਕ ਅਤੇ ਪੰਜ ਉਦਯੋਗਿਕ ਖੇਤਰ ਸ਼ਾਮਲ ਹਨ। ਇਸ ਦੌਰਾਨ ਸਭ ਤੋਂ ਨੀਵਾਂ ਪੱਧਰ ਨਜਫਗੜ੍ਹ ਵਿੱਚ ਅਤੇ ਸਭ ਤੋਂ ਵੱਧ ਕਰੋਲ ਬਾਗ ਵਿੱਚ ਦਰਜ ਕੀਤਾ ਗਿਆ। ਨਜਫਗੜ੍ਹ ਵਿੱਚ ਸਭ ਤੋਂ ਘੱਟ 53.7 ਡੈਸੀਬਲ ਅਤੇ ਕਰੋਲ ਬਾਗ ਵਿੱਚ ਸਭ ਤੋਂ ਵੱਧ 84.5 ਸ਼ੋਰ ਪ੍ਰਦੂਸ਼ਣ ਰਿਹਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
