ਤੇਲ ਅਵੀਵ/ਯਰੂਸ਼ਲਮ/ਵਾਸ਼ਿੰਗਟਨ, 14 ਨਵੰਬਰ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਗਾਜ਼ਾ ਪੱਟੀ ਵਿੱਚ ਜੰਗ ਦੇ 39ਵੇਂ ਦਿਨ ਅੱਜ (ਮੰਗਲਵਾਰ) ਸਵੇਰੇ ਇੱਕ ਵੱਡਾ ਖੁਲਾਸਾ ਕੀਤਾ। ਆਈਡੀਐਫ ਨੇ ਕਿਹਾ ਕਿ ਗਾਜ਼ਾ ਵਿੱਚ ਰਨਤੀਸੀ ਹਸਪਤਾਲ ਦੇ ਹੇਠਾਂ ਹਮਾਸ ਦੀ ਸੁਰੰਗ ਵਿੱਚ ਇੱਕ ਕਮਰਾ ਮਿਲਿਆ ਹੈ। ਸ਼ਾਇਦ ਹਮਾਸ ਨੇ ਇਜ਼ਰਾਈਲ ਤੋਂ ਬੰਧਕ ਬਣਾਏ ਗਏ ਨਾਗਰਿਕਾਂ ਨੂੰ ਇਸ ਵਿਚ ਰੱਖਿਆ ਸੀ। ਇਸ ਕਮਰੇ ਵਿੱਚ ਮਿਲਿਆ ਇੱਕ ਕੈਲੰਡਰ 7 ਅਕਤੂਬਰ ਦੇ ਕਤਲੇਆਮ ਤੋਂ ਬਾਅਦ ਦੇ ਦਿਨਾਂ ਨੂੰ ‘ਓਪਰੇਸ਼ਨ ਅਲ-ਅਕਸਾ ਫਲੱਡ’ ਸਿਰਲੇਖ ਨਾਲ ਚਿੰਨ੍ਹਿਤ ਕਰਦਾ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਹਮਾਸ ਨੇ ਗਾਜ਼ਾ ਉੱਤੇ ਕੰਟਰੋਲ ਗੁਆਇਆ: ਆਈਡੀਐਫ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਮਾਸ ਦੀ ਇਹ ਸੁਰੰਗ ਰਨਤੀਸੀ ਹਸਪਤਾਲ ਅਤੇ ਇੱਕ ਸਕੂਲ ਵਿੱਚ ਖੁੱਲ੍ਹਦੀ ਹੈ। ਇਸ ਦੌਰਾਨ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗਲੈਂਟ ਦਾ ਕਹਿਣਾ ਹੈ ਕਿ ਹਮਾਸ ਨੇ ਗਾਜ਼ਾ ‘ਤੇ ਕੰਟਰੋਲ ਗੁਆ ਦਿੱਤਾ ਹੈ। ਅੱਤਵਾਦੀ ਦੱਖਣ ਵੱਲ ਭੱਜ ਰਹੇ ਹਨ। ਉਹ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਰਹੇ ਹਨ।
ਬਿਡੇਨ ਨੇ ਕਿਹਾ – ਹਸਪਤਾਲਾਂ ਨੂੰ ਸੁਰੱਖਿਅਤ ਕੀਤਾ ਜਾਣਾ ਚਾਹੀਦਾ : ਮੌਜੂਦਾ ਸਥਿਤੀ ‘ਤੇ ਯੂਐਸ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਗਾਜ਼ਾ ਦੇ ਹਸਪਤਾਲਾਂ ਨੂੰ ਸੁਰੱਖਿਅਤ ਕਰਨ ਦੀ ਜ਼ਰੂਰਤ ਹੈ। ਇਜ਼ਰਾਈਲੀ ਬਲ ਹਸਪਤਾਲਾਂ ਦੇ ਬਹੁਤ ਨੇੜੇ ਪਹੁੰਚ ਗਏ ਹਨ। ਇਜ਼ਰਾਈਲ ਹਮਾਸ ਕਮਾਂਡ ਕੰਪਲੈਕਸ ‘ਤੇ ਕੰਟਰੋਲ ਸਥਾਪਿਤ ਕਰਨ ਸੰਘਰਸ਼ ਕੀਤਾ ਹੈ। ਇਹ ਕੰਪਲੈਕਸ ਅਲ ਸ਼ਿਫਾ ਹਸਪਤਾਲ ਦੇ ਹੇਠਾਂ ਸਥਿਤ ਹੈ। ਬਿਡੇਨ ਨੇ ਕਿਹਾ ਕਿ ਅਮਰੀਕੀ ਅਧਿਕਾਰੀ ਹਮਾਸ ਅਤੇ ਹੋਰ ਅੱਤਵਾਦੀ ਸਮੂਹਾਂ ਦੁਆਰਾ ਬੰਧਕਾਂ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਲਈ ਕੋਸ਼ਿਸ਼ ਕਰ ਰਹੇ ਹਨ।
ਵਿਸ਼ਵ ਸਿਹਤ ਸੰਗਠਨ ਚਿੰਤਤ: ਵਿਸ਼ਵ ਸਿਹਤ ਸੰਗਠਨ ਨੇ ਸੋਮਵਾਰ ਨੂੰ ਮਰੀਜ਼ਾਂ ਲਈ ਗੰਭੀਰ ਅਤੇ ਖਤਰਨਾਕ ਸਥਿਤੀ ਦੀ ਚੇਤਾਵਨੀ ਦਿੱਤੀ ਹੈ। ਸੰਗਠਨ ਨੇ ਇਕ ਬਿਆਨ ਵਿਚ ਕਿਹਾ ਕਿ ਈਂਧਨ ਅਤੇ ਪਾਣੀ ਖਤਮ ਹੋਣ ਅਤੇ ਮਰੀਜ਼ਾਂ ਦੀ ਜ਼ਿੰਦਗੀ ਨੂੰ ਜੋਖਮ ਵਿਚ ਪਾਉਣ ਤੋਂ ਬਾਅਦ ਅਲ ਸ਼ਿਫਾ ਹੁਣ ਹਸਪਤਾਲ ਵਜੋਂ ਕੰਮ ਨਹੀਂ ਕਰ ਰਿਹਾ ਹੈ।
ਹਮਾਸ ਦਾ ਚੋਟੀ ਦਾ ਕਮਾਂਡਰ ਢੇਰੀ : ਆਈਡੀਐਫ ਨੇ ਦਾਅਵਾ ਕੀਤਾ ਹੈ ਕਿ ਸੈਨਿਕਾਂ ਨੇ ਇੱਕ ਹਵਾਈ ਹਮਲੇ ਵਿੱਚ ਹਮਾਸ ਦੇ ਚੋਟੀ ਦੇ ਕਮਾਂਡਰ ਨੂੰ ਮਾਰ ਦਿੱਤਾ ਹੈ। ਉਸਦਾ ਨਾਮ ਅਹਿਮਦ ਸਿਆਮ ਹੈ। ਉਸਨੇ ਗਾਜ਼ਾ ਦੇ ਇੱਕ ਹਸਪਤਾਲ ਵਿੱਚ ਕਰੀਬ 1000 ਲੋਕਾਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਉਹ ਆਮ ਨਾਗਰਿਕਾਂ ਅਤੇ ਮਰੀਜ਼ਾਂ ਨੂੰ ਹਸਪਤਾਲ ਤੋਂ ਬਾਹਰ ਨਹੀਂ ਜਾਣ ਦੇ ਰਿਹਾ ਸੀ। ਸਿਆਮ ਨੇ ਗਾਜ਼ਾ ਦੇ ਰਨਤੀਸੀ ਹਸਪਤਾਲ ਵਿੱਚ ਡੇਰਾ ਲਾਇਆ ਹੋਇਆ ਸੀ।
