ਖੰਨਾ, 13 ਨਵੰਬਰ (ਹਿ. ਸ.)। ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਡਾ. ਰੁਪਿੰਦਰਪਾਲ ਸਿੰਘ, ਪ੍ਰਧਾਨ ਕਮਲਜੀਤ ਸਿੰਘ ਲੱਧੜ, ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨੀਟੇਸ਼ਨ ਬ੍ਰਾਂਚ ਵਲੋਂ ਸੀ. ਐੱਫ. ਨਵਰੀਤ ਕੌਰ ਅਤੇ ਮਨਿੰਦਰ ਸਿੰਘ ਨੇ ਬਾਬਾ ਵਿਸ਼ਵਕਰਮਾ ਮੰਦਰ ਵਿਖੇ ਅੱਜ ਪਬਲਿਕ ਨੂੰ ਜਾਗਰੂਕ ਕੀਤਾ। ਇਸ ਦੋਰਾਨ ਨਗਰ ਕੋਂਸਲ ਖੰਨਾ ਦੀ ਟੀਮ ਵਲੋਂ ਸਵੱਛਤਾ ਹੀ ਸੇਵਾ ਵਿਚ ਸਹਿਯੋਗ ਦੇਣ, ਆਪਣੇ ਆਲੇ-ਦੁਆਲੇ ਸਾਫ-ਸਫਾਈ ਰੱਖਣ, ਘਰਾਂ ਦਾ ਕੂੜਾ ਹਮੇਸ਼ਾ ਗਿੱਲੇ ਅਤੇ ਸੁੱਕੇ ਰੂਪ ਵਿੱਚ ਅਲੱਗ-ਅਲੱਗ ਰੱਖ ਕੂੜੇ ਵਾਲੇ ਨੂੰ ਦੇਣ, ਘਰਾਂ ਦਾ ਮਲਬਾ ਗਲੀ ਵਿਚ ਨਾ ਰੱਖਣ, ਸਿੰਗਲ ਪਲਾਸਟਿਕ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ, ਗਿੱਲੇ ਕੂੜਾ ਜੋ ਕਿ ਗਲਣਯੋਗ ਹੁੰਦਾ ਹੈ, ਉਸ ਤੋਂ ਖਾਦ ਤਿਆਰ ਕਰਨ ਦੀ ਵਿਧੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
