ਨਵੀਂ ਦਿੱਲੀ, 12 ਨਵੰਬਰ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸ਼ਨੀਵਾਰ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਦੀ ਪੂਰਵ ਸੰਧਿਆ ‘ਤੇ ਵਧਾਈ ਦਿੱਤੀ ਹੈ। ਉਪ ਰਾਸ਼ਟਰਪਤੀ ਨੇ ਆਪਣੇ ਸ਼ੁਭਕਾਮਨਾਵਾਂ ਸੰਦੇਸ਼ ਵਿੱਚ ਕਿਹਾ ਕਿ ਮੈਂ ਦੀਵਾਲੀ ਦੇ ਇਸ ਸ਼ੁਭ ਮੌਕੇ ‘ਤੇ ਸਾਰੇ ਦੇਸ਼ਵਾਸੀਆਂ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ।
ਡੂੰਘੀ ਸ਼ਰਧਾ ਅਤੇ ਬੇਅੰਤ ਖੁਸ਼ੀ ਨਾਲ ਮਨਾਈ ਜਾਣ ਵਾਲੀ ਦਿਵਾਲੀ ਅੰਧਕਾਰ ’ਤੇ ਰੌਸ਼ਨੀ ਦੀ ਜਿੱਤ ਨੂੰ ਦਰਸਾਉਂਦੀ ਹੈ, ਜੋ ਉਮੀਦ ਅਤੇ ਨੇਕੀ ਦੀ ਸਥਾਈ ਭਾਵਨਾ ਦਾ ਪ੍ਰਤੀਕ ਹੈ। ਦਿਵਾਲੀ ਦਾ ਤਿਉਹਾਰ ਧਾਰਮਿਕ ਅਤੇ ਨੇਕ ਜੀਵਨ ਜਿਊਣ ਅਤੇ ਹਰ ਹਾਲਤ ਵਿੱਚ ਆਪਣੀ ਸਮਰੱਥਾ ਅਨੁਸਾਰ ਆਪਣਾ ਫਰਜ਼ ਨਿਭਾਉਣ ਦੇ ਸਾਡੇ ਵਿਸ਼ਵਾਸ ਦੀ ਪੁਸ਼ਟੀ ਕਰਦਾ ਹੈ। ਇਹ ਦੀਵਾਲੀ ਸਾਡੇ ਦੇਸ਼ ਨੂੰ ਖੁਸ਼ਹਾਲੀ ਅਤੇ ਸਫਲਤਾ ਨਾਲ ਭਰਪੂਰ ਭਵਿੱਖ ਵੱਲ ਲੈ ਕੇ ਜਾਣ ਵਾਲੀ ਉਮੀਦ ਦੀ ਕਿਰਨ ਹੋਵੇ। ਰੋਸ਼ਨੀ ਦੇ ਇਸ ਤਿਉਹਾਰ ਦੀ ਰੌਸ਼ਨੀ ਸਾਡੇ ਦਿਲਾਂ ਵਿੱਚ ਗਿਆਨ, ਸਿਆਣਪ ਅਤੇ ਦਇਆ ਹਮਦਰਦੀ ਭਰੇ।
