ਨਵੀਂ ਦਿੱਲੀ, 10 ਨਵੰਬਰ। ਭਾਰਤੀ ਜਨਤਾ ਪਾਰਟੀ ਨੇ ਸ਼ੁੱਕਰਵਾਰ ਨੂੰ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ’ਚ ਆਲਮਪੁਰ ਤੋਂ ਮਹਿਲਾ ਮਿਰਾਮਾ ਸਮੇਤ 14 ਉਮੀਦਵਾਰਾਂ ਦੇ ਨਾਮ ਹਨ। ਹੁਣ ਤੱਕ ਭਾਜਪਾ ਨੇ ਸੂਬੇ ਦੀਆਂ 119 ਸੀਟਾਂ ਲਈ 114 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਵੀ ਵੀਰਵਾਰ ਨੂੰ ਆਪਣੇ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸੂਬੇ ਦੀਆਂ 119 ਵਿਧਾਨ ਸਭਾ ਸੀਟਾਂ ਲਈ 30 ਨਵੰਬਰ ਨੂੰ ਵੋਟਿੰਗ ਹੋਣੀ ਹੈ ਅਤੇ ਨਤੀਜੇ 3 ਦਸੰਬਰ ਨੂੰ ਐਲਾਨੇ ਜਾਣੇ ਹਨ।
ਭਾਜਪਾ ਦੀ ਪੰਜਵੀਂ ਸੂਚੀ ਵਿੱਚ ਬੇਲਮਪੱਲੀ ਤੋਂ ਕੋਇਲਾ ਇਮਾਜੀ, ਪੇਡਾਪੱਲੀ ਤੋਂ ਦੁਗਿਆਲਾ ਪ੍ਰਦੀਪ, ਸੰਗਾਰੇਡੀ ਤੋਂ ਦੇਸ਼ਪਾਂਡੇ ਰਾਜੇਸ਼ਵਰ ਰਾਓ, ਮੇਦਚਲ ਤੋਂ ਯੇਨੀਗੂ ਸੁਦਰਸ਼ਨ ਰੈੱਡੀ, ਮਲਕਾਜਗਿਰੀ ਤੋਂ ਰਾਮਚੰਦਰ ਰਾਓ, ਸੇਰੀਲਿੰਗਮਪੱਲੀ ਤੋਂ ਰਵੀ ਕੁਮਾਰ ਯਾਦਵ, ਨਾਮਪੱਲੀ ਤੋਂ ਰਾਹੁਲ ਚੰਦਰਾ, ਸਿਕੰਦਰਾਬਾਦ ਕੰਟੋਨਮੈਂਟ ਤੋਂ ਗਣੇਸ਼ ਨਾਰਾਇਣ, ਨਰਸਮਪੇਟ ਤੋਂ ਪੁੱਲਾ ਰਾਓ ਅਤੇ ਮਧੀਰਾ ਤੋਂ ਪੇਰੂਮਰਪੱਲੀ ਵਿਜੇ ਰਾਜੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
