ਨਵੀਂ ਦਿੱਲੀ, 10 ਨਵੰਬਰ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰ ਸੰਕੇਤ ਮਿਲ ਰਹੇ ਹਨ। ਅਮਰੀਕੀ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਦੇ ਵੀਰਵਾਰ ਨੂੰ ਮਹਿੰਗਾਈ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਵਾਲ ਸਟ੍ਰੀਟ ਸੂਚਕਾਂਕ ਆਖਰੀ ਸੈਸ਼ਨ ‘ਚ ਗਿਰਾਵਟ ਨਾਲ ਬੰਦ ਹੋਏ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਅੱਜ ਮਾਮੂਲੀ ਵਾਧੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਅਮਰੀਕੀ ਬਾਜ਼ਾਰ ਦੇ ਉਲਟ ਯੂਰਪੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ 1 ਫੀਸਦੀ ਤਕ ਮਜ਼ਬੂਤੀ ਨਾਲ ਬੰਦ ਹੋਣ ‘ਚ ਕਾਮਯਾਬ ਰਹੇ। ਏਸ਼ੀਆਈ ਬਾਜ਼ਾਰਾਂ ‘ਚ ਅੱਜ ਲਗਾਤਾਰ ਵਿਕਰੀ ਦਾ ਦਬਾਅ ਬਣਿਆ ਹੋਇਆ ਹੈ।
ਮਹਿੰਗਾਈ ਨੂੰ ਲੈ ਕੇ ਜੇਰੋਮ ਪਾਵੇਲ ਦੇ ਬਿਆਨ ਤੋਂ ਬਾਅਦ ਅਮਰੀਕੀ ਬਾਜ਼ਾਰ ‘ਚ ਪਿਛਲੇ 8 ਕਾਰੋਬਾਰੀ ਦਿਨਾਂ ਤੋਂ ਲਗਾਤਾਰ ਵਾਧੇ ਨੂੰ ਆਖਰੀ ਸੈਸ਼ਨ ਦੌਰਾਨ ਬਰੇਕ ਲੱਗ ਗਈ। ਵੀਰਵਾਰ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ ‘ਚ ਆਪਣੇ ਭਾਸ਼ਣ ‘ਚ ਪਾਵੇਲ ਨੇ ਕਿਹਾ ਕਿ ਅਮਰੀਕਾ ‘ਚ ਮਹਿੰਗਾਈ ਦਰ ਅਜੇ ਵੀ ਟੀਚੇ ਤੋਂ ਜ਼ਿਆਦਾ ਹੈ। ਇਸ ਲਈ ਮਹਿੰਗਾਈ ਵਿਰੁੱਧ ਹੋਰ ਕਦਮ ਚੁੱਕਣ ਦੀ ਲੋੜ ਹੈ। ਪਾਵੇਲ ਦੇ ਬਿਆਨ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਅਮਰੀਕੀ ਫੈਡਰਲ ਰਿਜ਼ਰਵ ਵਿਆਜ ਦਰਾਂ ਵਧਾ ਸਕਦਾ ਹੈ। ਇਸ ਬਿਆਨ ਤੋਂ ਬਾਅਦ ਵਾਲ ਸਟ੍ਰੀਟ ਸੂਚਕਾਂਕ ‘ਚ ਲਗਾਤਾਰ ਵਾਧਾ ਰੁਕ ਗਿਆ ਅਤੇ ਵਿਕਰੀ ਦਾ ਦਬਾਅ ਵਧ ਗਿਆ। ਐੱਸਐਂਡਪੀ 500 ਇੰਡੈਕਸ 0.81 ਫੀਸਦੀ ਡਿੱਗ ਕੇ 4,347.32 ‘ਤੇ ਅਤੇ ਨੈਸਡੈਕ 130.80 ਅੰਕ ਜਾਂ 0.96 ਫੀਸਦੀ ਦੀ ਗਿਰਾਵਟ ਨਾਲ 13,519.62 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ। ਦੂਜੇ ਪਾਸੇ ਡਾਓ ਜੌਂਸ ਫਿਊਚਰਜ਼ ਅੱਜ 0.06 ਫੀਸਦੀ ਦੇ ਮਾਮੂਲੀ ਵਾਧੇ ਨਾਲ 33,913.36 ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਅਮਰੀਕੀ ਬਾਜ਼ਾਰ ਦੇ ਉਲਟ ਯੂਰਪੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਨਾਲ ਬੰਦ ਹੋਏ ਹਨ। ਐੱਫਟੀਐੱਸਈ ਇੰਡੈਕਸ 0.72 ਫੀਸਦੀ ਚੜ੍ਹ ਕੇ 7,455.67 ‘ਤੇ, ਸੀਏਸੀ ਸੂਚਕਾਂਕ 1.12 ਫੀਸਦੀ ਦੀ ਮਜ਼ਬੂਤੀ ਨਾਲ 7,113.66 ਅੰਕਾਂ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 122.94 ਅੰਕ ਜਾਂ 0.80 ਫੀਸਦੀ ਦੇ ਵਾਧੇ ਨਾਲ 15,352.54 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰ ‘ਚ ਅੱਜ ਵੀ ਬਿਕਵਾਲੀ ਦਾ ਦਬਾਅ ਹੈ। ਗਿਫਟੀ ਨਿਫਟੀ 0.15 ਫੀਸਦੀ ਦੀ ਕਮਜ਼ੋਰੀ ਦੇ ਨਾਲ 19,392.50 ਅੰਕ ਦੇ ਪੱਧਰ ‘ਤੇ, ਨਿੱਕੇਈ ਇੰਡੈਕਸ 216.89 ਅੰਕ ਜਾਂ 0.67 ਫੀਸਦੀ ਫਿਸਲ ਕੇ 32,429.57 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 252.91 ਅੰਕ ਜਾਂ 1.47 ਫੀਸਦੀ ਡਿੱਗ ਕੇ 17,258.38 ਅੰਕ ਦੇ ਪੱਧਰ ‘ਤੇ ਅਤੇ ਸਟ੍ਰੇਟਸ ਟਾਈਮਜ਼ ਇੰਡੈਕਸ 0.79 ਫੀਸਦੀ ਕਮਜ਼ੋਰ ਹੋ ਕੇ 3,110.74 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਇਸੇ ਤਰ੍ਹਾਂ ਸੈੱਟ ਕੰਪੋਜ਼ਿਟ ਇੰਡੈਕਸ 1.09 ਫੀਸਦੀ ਦੀ ਗਿਰਾਵਟ ਨਾਲ 1,389.79 ਅੰਕ ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.94 ਫੀਸਦੀ ਡਿੱਗ ਕੇ 2,404.38 ਅੰਕ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 0.48 ਫੀਸਦੀ ਦੀ ਕਮਜ਼ੋਰੀ ਨਾਲ 16,665.82 ਅੰਕਾਂ ਦੇ ਪੱਧਰ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.06 ਫੀਸਦੀ ਦੀ ਗਿਰਾਵਟ ਨਾਲ 6,834.33 ਅੰਕਾਂ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.45 ਫੀਸਦੀ ਦੀ ਕਮਜ਼ੋਰੀ ਨਾਲ 3,039.66 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
