ਨਵੀਂ ਦਿੱਲੀ, 06 ਨਵੰਬਰ। ਦੇਸ਼ ਦੀ ਅਰਥਵਿਵਸਥਾ ਲਈ ਦੀਵਾਲੀ ਤੋਂ ਪਹਿਲਾਂ ਚੰਗੀ ਖ਼ਬਰ ਹੈ। ਗਲੋਬਲ ਰੇਟਿੰਗ ਏਜੰਸੀ ਫਿਚ ਰੇਟਿੰਗਸ ਨੇ ਭਾਰਤ ਦੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਵਧਾ ਕੇ 6.2 ਫੀਸਦੀ ਕਰ ਦਿੱਤਾ ਹੈ। ਰੇਟਿੰਗ ਏਜੰਸੀ ਨੇ ਆਪਣੇ ਅਨੁਮਾਨ ‘ਚ 0.70 ਫੀਸਦੀ ਦਾ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਫਿਚ ਰੇਟਿੰਗਜ਼ ਨੇ ਭਾਰਤ ਦੀ ਵਿਕਾਸ ਦਰ 5.5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।
ਰੇਟਿੰਗ ਏਜੰਸੀ ਫਿਚ ਨੇ ਸੋਮਵਾਰ ਨੂੰ ਜਾਰੀ ਆਪਣੇ ਤਾਜ਼ਾ ਅੰਦਾਜ਼ੇ ‘ਚ ਕਿਹਾ ਕਿ ਅਸੀਂ ਭਾਰਤ ਅਤੇ ਮੈਕਸੀਕੋ ਨੂੰ ਵੱਡੇ ਪੱਧਰ ‘ਤੇ ਅਪਗ੍ਰੇਡ ਕੀਤਾ ਹੈ। ਏਜੰਸੀ ਮੁਤਾਬਕ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 5.5 ਫੀਸਦੀ ਤੋਂ ਵਧਾ ਕੇ 6.2 ਫੀਸਦੀ ਅਤੇ ਮੈਕਸੀਕੋ ਦੀ ਵਿਕਾਸ ਦਰ ਦਾ ਅਨੁਮਾਨ 1.4 ਫੀਸਦੀ ਤੋਂ ਵਧਾ ਕੇ 2 ਫੀਸਦੀ ਕੀਤਾ ਗਿਆ ਹੈ। ਫਿਚ ਨੇ ਕਿਹਾ ਕਿ 2020 ਵਿੱਚ ਤੇਜ਼ ਗਿਰਾਵਟ ਤੋਂ ਬਾਅਦ ਲੇਬਰ ਫੋਰਸ ਭਾਗੀਦਾਰੀ ਦਰ ਵਿੱਚ ਤੇਜ਼ੀ ਨਾਲ ਸੁਧਾਰ ਦੇ ਕਾਰਨ ਭਾਰਤ ਦੇ ਵਿਕਾਸ ਦਾ ਅਨੁਮਾਨ ਵਧਿਆ ਹੈ।
ਗਲੋਬਲ ਰੇਟਿੰਗ ਏਜੰਸੀ ਫਿਚ ਰੇਟਿੰਗਸ ਨੇ ਕਿਹਾ ਕਿ ਵਿੱਤੀ ਸਾਲ 2024-25 ਅਤੇ ਵਿੱਤੀ ਸਾਲ 2025-26 ‘ਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 6.5 ਫੀਸਦੀ ਰਹਿਣ ਦਾ ਅਨੁਮਾਨ ਹੈ। ਹਾਲਾਂਕਿ ਫਿਚ ਨੇ ਚੀਨ ਲਈ ਵਿਕਾਸ ਦਰ 5.3 ਫੀਸਦੀ ਤੋਂ ਘਟਾ ਕੇ 4.6 ਫੀਸਦੀ, ਰੂਸ ਲਈ 1.6 ਫੀਸਦੀ ਤੋਂ 0.8 ਫੀਸਦੀ, ਕੋਰੀਆ ਲਈ 2.3 ਫੀਸਦੀ ਤੋਂ 2.1 ਫੀਸਦੀ ਅਤੇ ਦੱਖਣੀ ਅਫਰੀਕਾ ਲਈ 1.2 ਫੀਸਦੀ ਤੋਂ ਘਟਾ ਕੇ 1.0 ਫੀਸਦੀ ਕਰ ਦਿੱਤਾ ਗਿਆ ਹੈ।
