ਨਵੀਂ ਦਿੱਲੀ, 06 ਨਵੰਬਰ। ਏਸ਼ੀਆਈ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਣ ਤੋਂ ਬਾਅਦ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਭਾਰਤ ਨੇ ਐਤਵਾਰ ਨੂੰ ਫਾਈਨਲ ‘ਚ ਜਾਪਾਨ ਨੂੰ ਹਰਾ ਕੇ ਮਹਿਲਾ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਦੂਜਾ ਖਿਤਾਬ ਜਿੱਤਿਆ।
ਭਾਰਤੀ ਮਹਿਲਾ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਸਚਿਨ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ, ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ 4-0 ਦੀ ਸ਼ਾਨਦਾਰ ਜਿੱਤ ਦੇ ਨਾਲ, ਸਾਡੀ ਮਹਿਲਾ ਹਾਕੀ ਟੀਮ ਨੇ ਇਸ ਸਾਲ ਦੀਵਾਲੀ ਜਲਦੀ ਲਿਆਂਦੀ ਹੈ। ਚੈਂਪੀਅਨਜ਼ ਨੂੰ ਵਧਾਈ!
ਇਸ ਦੇ ਨਾਲ ਹੀ ਅਨੁਰਾਗ ਠਾਕੁਰ ਨੇ ਵੀ ‘ਇਤਿਹਾਸਕ ਪਲ’ ਲਈ ਮਹਿਲਾ ਟੀਮ ਦੀ ਤਾਰੀਫ ਕੀਤੀ।
ਅਨੁਰਾਗ ਨੇ ਟਵੀਟ ਕੀਤਾ, ਭਾਰਤੀ ਮਹਿਲਾ ਹਾਕੀ ਲਈ ਇਹ ਇਤਿਹਾਸਕ ਪਲ ਹਨ! ਉਨ੍ਹਾਂ ਨੇ ਜਾਪਾਨ ਨੂੰ ਹਰਾਇਆ ਅਤੇ ਹੁਣ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਜੇਤੂ ਬਣ ਗਏ ਹਨ ! ਰਾਂਚੀ ‘ਚ ਫਾਈਨਲ ਬਿਲਕੁਲ ਸ਼ਾਨਦਾਰ ਸੀ, ਜਿਸ ’ਚ ਦੋ ਵਾਰ ਦੀ ਚੈਂਪੀਅਨ ‘ਤੇ 4-0 ਦੀ ਜਿੱਤ ਸੀ। ਸਾਡੀ ਮਹਿਲਾ ਟੀਮ ਜੋਸ਼ ’ਚ ਹੈ ਅਤੇ ਸਾਨੂੰ ਉਨ੍ਹਾਂ ਦੀ ਪ੍ਰਾਪਤੀ ‘ਤੇ ਬਹੁਤ ਮਾਣ ਹੈ!”
ਇਸ ਇਤਿਹਾਸਕ ਜਿੱਤ ‘ਤੇ ਹਾਕੀ ਇੰਡੀਆ ਨੇ ਭਾਰਤੀ ਮਹਿਲਾ ਹਾਕੀ ਟੀਮ ਦੇ ਹਰੇਕ ਮੈਂਬਰ ਨੂੰ 3.00 ਲੱਖ ਰੁਪਏ ਅਤੇ ਸਹਿਯੋਗੀ ਸਟਾਫ਼ ਦੇ ਹਰੇਕ ਮੈਂਬਰ ਨੂੰ 1.50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
