ਨਵੀਂ ਦਿੱਲੀ, 31 ਅਕਤੂਬਰ। ਦਿੱਲੀ-ਐੱਨਸੀਆਰ ‘ਚ ਮੰਗਲਵਾਰ ਨੂੰ ਪ੍ਰਦੂਸ਼ਣ ਦਾ ਪੱਧਰ ਇੰਨਾ ਖਰਾਬ ਹੋ ਗਿਆ ਕਿ ਸਵੇਰੇ ਧੂੰਏਂ ਦੀ ਸੰਘਣੀ ਚਾਦਰ ਦਿਖਾਈ ਦਿੱਤੀ। ਰਾਜਧਾਨੀ ਦੇ ਲੋਕਾਂ ਲਈ ਹੁਣ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਮੰਗਲਵਾਰ ਨੂੰ ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ 327 ਨੂੰ ਪਾਰ ਕਰ ਗਿਆ। ਦੀਵਾਲੀ ਤੱਕ ਏਕਿਊਆਈ 400 ਨੂੰ ਵੀ ਪਾਰ ਕਰ ਸਕਦਾ ਹੈ।
ਅੱਜ ਸਵੇਰੇ ਦਿੱਲੀ ਦਾ ਏਕਿਊਆਈ 327 ਦਰਜ ਕੀਤਾ ਗਿਆ। ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ 375 ਤੱਕ ਪਹੁੰਚ ਗਿਆ। ਐੱਨ. ਸੀ. ਆਰ. ਦੇ ਹੋਰ ਖੇਤਰਾਂ ਵਿੱਚ ਵੀ ਇਹੀ ਸਥਿਤੀ ਹੈ। ਗੁਰੂਗ੍ਰਾਮ, ਹਰਿਆਣਾ ਵਿੱਚ ਏਕਿਊਆਈ 249 ਦਰਜ ਕੀਤਾ ਗਿਆ। ਦਿੱਲੀ ਹਵਾਈ ਅੱਡੇ ਦੇ ਟਰਮੀਨਲ-3 ‘ਤੇ ਹਵਾ ਦਾ ਪੱਧਰ 329 ਦਰਜ ਕੀਤਾ ਗਿਆ। ਦਿੱਲੀ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਧੀਰਪੁਰ ਇਲਾਕੇ ਦੀ ਰਹੀ। ਇੱਥੇ ਏਕਿਊਆਈ 404 ‘ਤੇ ਪਹੁੰਚ ਗਿਆ।
