ਨਵੀਂ ਦਿੱਲੀ, 31 ਅਕਤੂਬਰ (ਹਿ. ਸ.)। ਅੱਜ ਗਲੋਬਲ ਬਾਜ਼ਾਰ ਤੋਂ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਸ਼ਾਰਟ ਕਵਰਿੰਗ ਵਲੋਂ ਸਮਰਥਨ ਕਰਕੇ ਤਿੰਨੋਂ ਵਾਲ ਸਟ੍ਰੀਟ ਸੂਚਕਾਂਕ ਪਿਛਲੇ ਸੈਸ਼ਨ ’ਚ ਮਜ਼ਬੂਤੀ ਨਾਲ ਬੰਦ ਹੋਏ। ਹਾਲਾਂਕਿ, ਅੱਜ ਡਾਓ ਜੌਨਸ ਫਿਊਚਰਜ਼ ਮਾਮੂਲੀ ਗਿਰਾਵਟ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰਾਂ ‘ਚ ਵੀ ਤੇਜ਼ੀ ਰਹੀ। ਦੂਜੇ ਪਾਸੇ ਅੱਜ ਏਸ਼ੀਆਈ ਬਾਜ਼ਾਰਾਂ ‘ਚ ਦਬਾਅ ਦਾ ਮਾਹੌਲ ਬਣਿਆ ਹੋਇਆ ਹੈ।
ਅਮਰੀਕਾ ‘ਚ ਕੇਂਦਰੀ ਬੈਂਕਾਂ ਦੀ ਨੀਤੀਗਤ ਦਰ ਬੈਠਕ ਇਸ ਹਫਤੇ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਬਾਜ਼ਾਰ ‘ਚ ਸ਼ਾਰਟ ਕਵਰਿੰਗ ਕਾਰਨ ਵਾਲ ਸਟ੍ਰੀਟ ਸੂਚਕਾਂਕ 1 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਬੰਦ ਹੋਏ ਸਨ। ਡਾਓ ਜੌਂਸ 500 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ ਬੰਦ ਹੋਣ ‘ਚ ਕਾਮਯਾਬ ਰਿਹਾ। ਇਸੇ ਤਰ੍ਹਾਂ ਐੱਸਐਂਡਪੀ 500 ਸੂਚਕਾਂਕ ਨੇ ਪਿਛਲੇ ਸੈਸ਼ਨ ਦਾ ਕਾਰੋਬਾਰ 1.20 ਫੀਸਦੀ ਦੇ ਵਾਧੇ ਨਾਲ 4,166.82 ਅੰਕਾਂ ਦੇ ਪੱਧਰ ‘ਤੇ ਅਤੇ ਨੈਸਡੈਕ 146.47 ਅੰਕ ਜਾਂ 1.16 ਫੀਸਦੀ ਦੇ ਵਾਧੇ ਨਾਲ 12,789.48 ਅੰਕ ਦੇ ਪੱਧਰ ‘ਤੇ ਬੰਦ ਹੋਇਆ। ਉਥੇ ਹੀ, ਡਾਓ ਜੋਂਸ ਫਿਊਚਰਜ਼ ਅੱਜ 0.17 ਫੀਸਦੀ ਦੀ ਕਮਜ਼ੋਰੀ ਦੇ ਨਾਲ 32,873.40 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈੈ।
ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਮਜ਼ਬੂਤ ਨੋਟ ‘ਤੇ ਬੰਦ ਹੋਣ ‘ਚ ਕਾਮਯਾਬ ਰਹੇ। ਐੱਫਟੀਐੱਸਈ ਇੰਡੈਕਸ 0.49 ਫੀਸਦੀ ਚੜ੍ਹ ਕੇ 7,327.39 ‘ਤੇ ਬੰਦ ਹੋਇਆ। ਇਸੇ ਤਰ੍ਹਾਂ, ਸੀਏਸੀ ਸੂਚਕਾਂਕ 0.44 ਫੀਸਦੀ ਦੀ ਛਾਲ ਮਾਰ ਕੇ 6,825.07 ਅੰਕਾਂ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 0.20 ਫੀਸਦੀ ਦੇ ਵਾਧੇ ਨਾਲ 14,716.54 ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ‘ਚ ਅੱਜ ਦਬਾਅ ਦੀ ਸਥਿਤੀ ਹੈ। ਨਿੱਕੇਈ ਇੰਡੈਕਸ 223.79 ਅੰਕ ਜਾਂ 0.73 ਫੀਸਦੀ ਦੇ ਵਾਧੇ ਨਾਲ 30,920.75 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਦੂਜੇ ਪਾਸੇ ਗਿਫਟ ਨਿਫਟੀ 0.15 ਫੀਸਦੀ ਦੀ ਗਿਰਾਵਟ ਨਾਲ 19,195.50 ਦੇ ਪੱਧਰ ‘ਤੇ, ਸਟਰੇਟਸ ਟਾਈਮਜ਼ ਇੰਡੈਕਸ 0.02 ਫੀਸਦੀ ਡਿੱਗ ਕੇ 3,063.62 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 308.85 ਅੰਕ ਜਾਂ 1.77 ਫੀਸਦੀ ਦੀ ਕਮਜ਼ੋਰੀ ਨਾਲ 17,097.51 ਅੰਕ ਦੇ ਪੱਧਰ ‘ਤੇ, ਕੋਸਪੀ ਇੰਡੈਕਸ 1.18 ਫੀਸਦੀ ਡਿੱਗ ਕੇ 2,283.39 ਅੰਕ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 106.59 ਅੰਕ ਜਾਂ 0.66 ਫੀਸਦੀ ਡਿੱਗ ਕੇ 16,043.09 ਅੰਕ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.99 ਫੀਸਦੀ ਡਿੱਗ ਕੇ 1,382.06 ਅੰਕ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.78 ਫੀਸਦੀ ਦੀ ਗਿਰਾਵਟ ਨਾਲ 6,683.32 ਅੰਕਾਂ ‘ਤੇ ਅਤੇ ਸੰਘਾਈ ਕੰਪੋਜ਼ਿਟ ਇੰਡੈਕਸ 0.38 ਫੀਸਦੀ ਡਿੱਗ ਕੇ 3,009.97 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
