ਮੁੰਬਈ, 28 ਅਕਤੂਬਰ (ਹਿ. ਸ.)। ਅਭਿਨੇਤਾ ਅਨੁਪਮ ਖੇਰ ਨੇ ਅਗਲੇ ਸਾਲ 22 ਜਨਵਰੀ ਨੂੰ ਅਯੁੱਧਿਆ ‘ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਦਘਾਟਨ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਜਾਵੇ ਜਾਂ ਨਾ, ਉਹ ਉਸ ਦਿਨ ਜ਼ਰੂਰ ਹਾਜ਼ਰ ਹੋਣਗੇ।
ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਨੁਪਮ ਖੇਰ ਨੇ ਕਿਹਾ, ਹਰ ਕੋਈ 22 ਜਨਵਰੀ 2024 ਦੇ ਇਤਿਹਾਸਕ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਆਖਿਰਕਾਰ ਭਗਵਾਨ ਸ਼੍ਰੀ ਰਾਮ ਦਾ ਮੰਦਰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਹਿੰਦੂਆਂ ਨੇ ਇਸ ਦੇ ਲਈ ਕਾਨੂੰਨੀ ਤਰੀਕਿਆਂ ਨਾਲ ਵੱਡੀ ਲੜਾਈ ਲੜੀ ਹੈ।
ਅਨੁਪਮ ਖੇਰ ਨੇ ਅੱਗੇ ਕਿਹਾ, ”ਮੈਨੂੰ ਮਾਣ ਹੈ ਕਿ ਮੈਂ ਫਿਲਮ ਇੰਡਸਟਰੀ ਦਾ ਪਹਿਲਾ ਅਭਿਨੇਤਾ ਹਾਂ ਜਿਸ ਨੂੰ ਮੰਦਰ ‘ਚ ਪ੍ਰਾਰਥਨਾ ਕਰਨ ਦਾ ਮੌਕਾ ਮਿਲਿਆ। ਮੈਨੂੰ ਉਦਘਾਟਨ ਲਈ ਬੁਲਾਇਆ ਜਾਵੇ ਜਾਂ ਨਾ, ਮੈਂ ਉਸ ਦਿਨ ਜ਼ਰੂਰ ਹਾਜ਼ਰ ਹੋਵਾਂਗਾ।
ਕੁਝ ਦਿਨ ਪਹਿਲਾਂ ਅਦਾਕਾਰਾ ਕੰਗਨਾ ਰਣੌਤ ਨੇ ਵੀ ਇਸ ਮੰਦਰ ਦੇ ਦਰਸ਼ਨ ਕੀਤੇ ਸਨ। ‘ਤੇਜਸ’ ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਨੇ ਰਾਮ ਮੰਦਰ ਜਾ ਕੇ ਆਸ਼ੀਰਵਾਦ ਲਿਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
