ਮੁੰਬਈ, 27 ਅਕਤੂਬਰ (ਹਿ. ਸ.)। ਟਾਈਗਰ ਸ਼ਰਾਫ, ਕ੍ਰਿਤੀ ਸੈਨਨ ਅਤੇ ਅਮਿਤਾਭ ਬੱਚਨ ਸਟਾਰਰ ਫਿਲਮ ਗਣਪਤ ਪਿਛਲੇ ਸ਼ੁੱਕਰਵਾਰ ਭਾਵ 20 ਅਕਤੂਬਰ ਨੂੰ ਰਿਲੀਜ਼ ਹੋਈ ਸੀ। ਫਿਲਮ ਨੂੰ ਰਿਲੀਜ਼ ਹੋਏ ਇਕ ਹਫਤਾ ਹੋ ਗਿਆ ਹੈ ਪਰ ਇਹ ਬਾਕਸ ਆਫਿਸ ‘ਤੇ ਦਰਸ਼ਕਾਂ ਦਾ ਦਿਲ ਜਿੱਤਣ ‘ਚ ਅਸਫਲ ਰਹੀ ਹੈ। ਫਿਲਮ ਦੀ ਕਮਾਈ ਦੇ ਅੰਕੜੇ ਕਾਫੀ ਨਿਰਾਸ਼ਾਜਨਕ ਹਨ।
ਗਣਪਤ ਨੇ ਪਹਿਲੇ ਦਿਨ 2.5 ਕਰੋੜ, ਦੂਜੇ ਦਿਨ 2.25 ਕਰੋੜ, ਤੀਜੇ ਦਿਨ 2.25 ਕਰੋੜ, ਚੌਥੇ ਦਿਨ 1.3 ਕਰੋੜ, ਪੰਜਵੇਂ ਦਿਨ 1.5 ਕਰੋੜ ਅਤੇ ਛੇਵੇਂ ਦਿਨ 1.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹੁਣ ਸੱਤਵੇਂ ਦਿਨ ਦਾ ਅੰਕੜਾ ਸਾਹਮਣੇ ਆਇਆ ਹੈ। ਜੋ ਪਿਛਲੇ ਛੇ ਦਿਨਾਂ ਦੇ ਮੁਕਾਬਲੇ ਬਹੁਤ ਘੱਟ ਹੈ। ਫਿਲਮ ਨੇ ਸੱਤਵੇਂ ਦਿਨ ਸਿਰਫ 1 ਕਰੋੜ ਰੁਪਏ ਦੀ ਕਮਾਈ ਕੀਤੀ। 200 ਕਰੋੜ ਦੇ ਬਜਟ ਵਾਲੀ ਇਸ ਫਿਲਮ ਦਾ ਕੁਲ ਕਲੈਕਸ਼ਨ 11.90 ਕਰੋੜ ਹੋ ਗਿਆ ਹੈ।
ਕੰਗਨਾ ਰਣੌਤ ਦੀ ਫਿਲਮ ‘ਤੇਜਸ’ ਅੱਜ ਸਿਨੇਮਾਘਰਾਂ ‘ਚ ਦਸਤਕ ਦੇ ਰਹੀ ਹੈ। ਇਸ ਲਈ ਵੀਕੈਂਡ ‘ਤੇ ”ਗਣਪਤ” ਦੀ ਕਮਾਈ ਵਧਣ ਦੀ ਸੰਭਾਵਨਾ ਘੱਟ ਗਈ ਹੈ। ‘ਗਣਪਤ’ ਦੇ ਫਲਾਪ ਹੋਣ ਦੇ ਨਾਲ ਹੀ ਕ੍ਰਿਤੀ ਦੇ ਨਾਮ ਇਕ ਹੋਰ ਫਲਾਪ ਫਿਲਮ ਦਰਜ ਹੋ ਗਈ ਹੈ। ਪੰਜ ਫਲਾਪ ਫਿਲਮਾਂ ”ਪਾਣੀਪਤ”, ”ਬੱਚਨ ਪਾਂਡੇ”, ”ਸ਼ਹਿਜ਼ਾਦਾ”, ”ਅਰਜੁਨ ਪਟਿਆਲਾ” ਅਤੇ ”ਆਦਿਪੁਰਸ਼” ਤੋਂ ਬਾਅਦ ਹੁਣ ”ਗਣਪਤ” ਵੀ ਇਸ ਲਿਸਟ ”ਚ ਸ਼ਾਮਲ ਹੋ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
