
ਹੁਸ਼ਿਆਰਪੁਰ, 27 ਅਕਤੂਬਰ (ਹਿ. ਸ.)। ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਦੀ ਅਗਵਾਈ ਹੇਠ ਸਬ-ਡਵੀਜ਼ਨ ਮੁਕੇਰੀਆਂ ’ਚ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਅਤੇ ਸਬ-ਡਵੀਜ਼ਨ ਦਸੂਹਾ ਵਿਚ ਦਰਸ਼ਨ ਅਕੈਡਮੀ ਵਿਖੇ ਨਸ਼ਿਆਂ ਖਿਲਾਫ਼ ਰੈਲੀਆਂ ਕੱਢੀਆਂ ਗਈਆਂ।
ਇਨ੍ਹਾਂ ਰੈਲੀਆਂ ਵਿਚ ਸਿਵਲ ਜੱਜ ਸੀਨੀਅਰ ਡਵੀਜ਼ਨ-ਕਮ-ਚੇਅਰਮੈਨ ਉੱਪ-ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਮੁਕੇਰੀਆਂ ਅਮਰਦੀਪ ਸਿੰਘ ਬੈਂਸ ਅਤੇ ਸਿਵਲ ਜੱਜ ਸੀਨੀਅਰ ਡਵੀਜ਼ਨ-ਕਮ-ਚੇਅਰਮੈਨ ਉੱਪ-ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਦਸੂਹਾ ਪਰਮਿੰਦਰ ਕੌਰ ਬੈਂਸ ਵੀ ਸ਼ਾਮਿਲ ਹੋਏ। ਇਸ ਮੌਕੇ ਰਿਟੇਨਰ ਐਡਵੋਕੇਟ ਵਰੁਣ ਵਾਲੀਆ, ਐਡਵੋਕੇਟ ਬ੍ਰਿਜ ਬਾਲਾ, ਪੈਰਾਲੀਗਲ ਵਲੰਟੀਅਰ ਨੀਤਾ, ਪ੍ਰਿੰਸੀਪਲ ਸੁਰਜੀਤ ਕੌਰ, ਪ੍ਰਿੰਸੀਪਲ ਰਾਸਿਕ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਪਵਨ ਕੁਮਾਰ ਹਾਜ਼ਰ ਸਨ। ਇਸ ਰੈਲੀ ਦੌਰਾਨ ਦੋਵਾਂ ਵਿੱਦਿਅਕ ਅਦਾਰਿਆਂ ਦੇ ਸਟਾਫ਼ ਅਤੇ ਕਰੀਬ 600 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਨਸ਼ਿਆਂ ਖਿਲਾਫ਼ ਮੁਹਿੰਮ ਬਾਰੇ ਜਾਗਰੂਕ ਕਰਦਿਆਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
