ਸ਼ਿਮਲਾ, 23 ਅਕਤੂਬਰ (ਹਿ. ਸ.)। ਸ਼ਿਮਲਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 45 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ‘ਚੋਂ ਇਕ ਸਮੱਗਲਰ ਸ਼ਿਮਲਾ ਅਤੇ ਦੂਜਾ ਦਿੱਲੀ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਇਹ ਸਫਲਤਾ ਐਤਵਾਰ ਦੇਰ ਸ਼ਾਮ ਬਾਲੂਗੰਜ ਅਤੇ ਢਲੀ ਥਾਣਾ ਖੇਤਰ ‘ਚ ਗਸ਼ਤ ਦੌਰਾਨ ਮਿਲੀ।
ਪਹਿਲੇ ਮਾਮਲੇ ‘ਚ ਬਾਲੂਗੰਜ ਥਾਣਾ ਖੇਤਰ ਦੀ ਪੁਲਿਸ ਨੇ 19 ਸਾਲਾ ਅਜੀਤ ਵਾਸੀ ਦਿੱਲੀ ਨੂੰ ਆਈ.ਐੱਸ.ਬੀ.ਟੀ ਦੀ ਪਾਰਕਿੰਗ ‘ਚ ਸ਼ੱਕੀ ਹਾਲਤ ‘ਚ ਕਾਬੂ ਕਰ ਕੇ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ‘ਚੋਂ 36.47 ਗ੍ਰਾਮ ਚਿੱਟਾ ਬਰਾਮਦ ਕੀਤਾ।
ਦੂਜੇ ਮਾਮਲੇ ‘ਚ ਥਾਣਾ ਢਲੀ ਦੇ ਅਧੀਨ ਚਲੋਂਟੀ ਬਾਈਪਾਸ ‘ਤੇ ਸੜਕ ਕਿਨਾਰੇ ਖੜ੍ਹੀ ਮਾਰੂਤੀ ਕਾਰ ਨੰਬਰ ਐੱਚ. ਪੀ. 62ਬੀ- 0645 ‘ਚ ਬੈਠੇ ਸੰਦੀਪ ਵਾਸੀ ਸ਼ਿਮਲਾ ਦੀ ਤਲਾਸ਼ੀ ਦੌਰਾਨ ਐੱਸ. ਆਈ. ਯੂ. ਨੇ 8.54 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸ਼ਿਮਲਾ ਦੇ ਐੱਸ. ਪੀ. ਸੰਜੀਵ ਗਾਂਧੀ ਨੇ ਸੋਮਵਾਰ ਨੂੰ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਬਾਲੂਗੰਜ ਅਤੇ ਢਲੀ ਥਾਣਿਆਂ ਵਿੱਚ ਐੱਨਡੀਪੀਐਸ ਤਹਿਤ ਵੱਖ-ਵੱਖ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
