ਮੋਰਿੰਡਾ, 22 ਅਕਤੂਬਰ (ਹਿ. ਸ.)। ਪੀ. ਸੀ. ਐਸ. ਜੂਡੀਸ਼ੀਅਲ ਦੇ ਨਤੀਜੇ ਵਿੱਚ ਗਰੀਨ ਐਵਨਿਊ ਰੋਪੜ ਦੀ ਵਸਨੀਕ ਗਰਿਮਾ ਭਾਰਗਵ ਦੇ ਜੱਜ ਬਣਨ ਉਪਰੰਤ ਮੋਰਿੰਡਾ ਵਿਖੇ ਉਹਨਾਂ ਦੇ ਨਾਨਕਾ ਘਰ ਵਿਖੇ ਨਗਰ ਕੌਂਸਲ ਮੋਰਿੰਡਾ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਖੱਟੜਾ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਬੰਧੀ ਪੰਚਾਇਤ ਸੈਕਟਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਗਰਿਮਾ ਭਾਰਗਵ ਪਹਿਲਾਂ ਤੋਂ ਹੀ ਬਹੁਤ ਹੁਸ਼ਿਆਰ ਹੈ। ਜੋ ਬਿਨਾਂ ਕਿਸੇ ਕੋਚਿੰਗ ਤੋਂ ਪਹਿਲੀ ਵਾਰ ਵਿੱਚ ਹੀ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀ। ਇਸ ਮੌਕੇ ਗਰਿਮਾ ਭਾਰਗਵ ਦਾ ਸਨਮਾਨ ਕਰਦਿਆਂ ਨਗਰ ਕੌਂਸਲ ਮਰਿੰਡਾ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਖੱਟੜਾ ਅਤੇ ਬ੍ਰਾਹਮਣ ਸਭਾ ਦੇ ਪ੍ਰਧਾਨ ਜਤਿੰਦਰ ਸ਼ਰਮਾ ਨੇ ਗਰਿਮਾ ਭਾਰਗਵ ਨੂੰ ਵਧਾਈ ਦਿੱਤੀ। ਇਸ ਮੌਕੇ ਕੇਕ ਕੱਟ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
