ਮੁੰਬਈ, 21 ਅਕਤੂਬਰ (ਹਿ. ਸ.)। ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੀ ਹੈ। ਪਿਛਲੇ ਕੁਝ ਦਿਨਾਂ ‘ਚ ਉਹ ਆਪਣੀ ਅਦਾਕਾਰੀ ਨਾਲੋਂ ਨਿੱਜੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਸੁਰਖੀਆਂ ‘ਚ ਰਹੀ। ਜੈਕਲੀਨ ਨੂੰ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਆਪਣੇ ਰਿਸ਼ਤੇ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਜੈਕਲੀਨ ਇੱਕ ਨਵੇਂ ਕਾਰਨ ਕਰਕੇ ਸੁਰਖੀਆਂ ਵਿੱਚ ਹੈ। ਜੈਕਲੀਨ ਨੇ ਹਾਲ ਹੀ ‘ਚ ਇਕ ਲਗਜ਼ਰੀ ਕਾਰ ਖਰੀਦੀ ਹੈ।
ਸੋਸ਼ਲ ਮੀਡੀਆ ‘ਤੇ ਜੈਕਲੀਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਜੈਕਲੀਨ ਆਪਣੀ ਨਵੀਂ ਲਗਜ਼ਰੀ ਕਾਰ ਬੀਐੱਮਡਬਲਯੂ ਆਈ7 ‘ਚ ਬੈਠੀ ਨਜ਼ਰ ਆ ਰਹੀ ਹੈ। ਜੈਕਲੀਨ ਨੇ ਨਵੀਂ ਇਲੈਕਟ੍ਰਿਕ ਕਾਰ ਖਰੀਦੀ ਹੈ। ਇਸ ਕਾਰ ਦੀ ਕੀਮਤ ਦੋ ਕਰੋੜ ਰੁਪਏ ਹੈ। ਜੈਕਲੀਨ ਨੂੰ ਮਹਿੰਗੀਆਂ ਕਾਰਾਂ ਦਾ ਬਹੁਤ ਸ਼ੌਕ ਹੈ। ਬੀਐੱਮਡਬਲਯੂ ਆਈ7 ਤੋਂ ਇਲਾਵਾ ਉਸ ਕੋਲ ਹੈਮਰ ਐੱਚ2, ਮਰਸਿਡੀਜ਼ ਬੈਂਜ਼, ਐੱਸ500, ਰੇਂਜ ਰੋਵਰ, ਬੀਐੱਮਡਬਲਯੂ 525 ਡੀ ਅਤੇ ਜੀਪ ਕੰਪਾਸ ਕਾਰਾਂ ਹਨ।
ਜੈਕਲੀਨ ਦਾ ਨਾਮ ਸੁਕੇਸ਼ ਚੰਦਰਸ਼ੇਖਰ ਨਾਲ ਜੁੜਿਆ ਸੀ, ਜੋ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਜੇਲ ਦੀ ਸਜ਼ਾ ਕੱਟ ਰਿਹਾ ਹੈ। ਇਸ ਮਾਮਲੇ ‘ਚ ਜੈਕਲੀਨ ਤੋਂ ਕਈ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਸੁਕੇਸ਼ ਨਾਲ ਨਾਮ ਜੁੜਨ ਤੋਂ ਬਾਅਦ ਜੈਕਲੀਨ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦਾ ਅਸਰ ਉਨ੍ਹਾਂ ਦੇ ਕੰਮ ‘ਤੇ ਵੀ ਦਿਖਾਈ ਦਿੱਤਾ। ਸੁਕੇਸ਼ ਅਤੇ ਜੈਕਲੀਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
