ਨਵੀਂ ਦਿੱਲੀ, 20 ਅਕਤੂਬਰ। ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਹਾਰਦਿਕ ਪੰਡਯਾ 22 ਅਕਤੂਬਰ ਨੂੰ ਧਰਮਸ਼ਾਲਾ ‘ਚ ਨਿਊਜ਼ੀਲੈਂਡ ਖਿਲਾਫ ਹੋਣ ਵਾਲੇ ਵਿਸ਼ਵ ਕੱਪ ਮੈਚ ਦਾ ਹਿੱਸਾ ਨਹੀਂ ਹੋਣਗੇ। ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਬੰਗਲਾਦੇਸ਼ ਖਿਲਾਫ ਮੈਚ ਦੌਰਾਨ ਆਪਣੀ ਹੀ ਗੇਂਦਬਾਜ਼ੀ ‘ਤੇ ਫੀਲਡਿੰਗ ਕਰਦੇ ਸਮੇਂ ਹਾਰਦਿਕ ਨੂੰ ਖੱਬੇ ਗਿੱਟੇ ‘ਤੇ ਸੱਟ ਲੱਗ ਗਈ ਸੀ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸ਼ੁੱਕਰਵਾਰ ਨੂੰ ਇਕ ਅਧਿਕਾਰਤ ਬਿਆਨ ‘ਚ ਕਿਹਾ, ”ਆਲਰਾਊਂਡਰ ਨੂੰ ਸਕੈਨ ਲਈ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ। ਉਹ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਰੰਤਰ ਨਿਗਰਾਨੀ ਹੇਠ ਰਹਿਣਗੇ, ਉਹ 20 ਅਕਤੂਬਰ ਨੂੰ ਧਰਮਸ਼ਾਲਾ ਲਈ ਟੀਮ ਦੇ ਨਾਲ ਉਡਾਣ ਨਹੀਂ ਭਰਨਗੇ ਅਤੇ ਹੁਣ ਸਿੱਧੇ ਲਖਨਊ ਵਿੱਚ ਟੀਮ ਨਾਲ ਜੁੜਨਨਗੇ, ਜਿੱਥੇ ਭਾਰਤ ਇੰਗਲੈਂਡ ਨਾਲ ਖੇਡੇਗਾ।
