ਬੀਜਿੰਗ, 18 ਅਕਤੂਬਰ। ਚੀਨ ਦੀ ਰਾਜਧਾਨੀ ਬੀਜਿੰਗ ‘ਚ ਬੈਲਟ ਐਂਡ ਰੋਡ ਫੋਰਮ ਦੀ ਬੈਠਕ ‘ਚ 130 ਦੇਸ਼ਾਂ ਦੇ ਪ੍ਰਤੀਨਿਧੀਆਂ ਵਿਚਾਲੇ ਚਰਚਾ ਚੱਲ ਰਹੀ ਹੈ। ਇਸ ਬੈਠਕ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਮੌਜੂਦ ਹਨ। ਫੋਰਮ ਦੀ ਬੈਠਕ ’ਚ ਚੀਨ ਦੇ ਰਾਸ਼ਟਰਪੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਬਲਾਕ ਸੰਘਰਸ਼ ਦੀ ਫੈਲਾਈ ਗਈ ਗੱਲ ਮਨਘੜਤ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਮੌਕੇ ‘ਤੇ ਜਿਨਪਿੰਗ ਨੇ ਆਪਣੇ ਸੰਬੋਧਨ ‘ਚ ਆਰਥਿਕ ਜ਼ਬਰਦਸਤੀ ਅਤੇ ਬਲਾਕ ਟਕਰਾਅ ਦੀ ਗੱਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਜਿਨਪਿੰਗ ਨੇ ਬੁੱਧਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਹੈ। ਇਸ ਦੌਰਾਨ ਜਿਨਪਿੰਗ ਨੇ ਚੀਨ ਅਤੇ ਰੂਸ ਵਿਚਾਲੇ ਡੂੰਘੇ ਵਿਸ਼ਵਾਸ ਦੀ ਸ਼ਲਾਘਾ ਕੀਤੀ। ਰਿਪੋਰਟਾਂ ਮੁਤਾਬਕ ਇਸ ਫੋਰਮ ਨੂੰ ਸ਼ੀ ਜਿਨਪਿੰਗ ਦੀ ਵਿਦੇਸ਼ ਨੀਤੀ ਦਾ ਕੇਂਦਰ ਬਿੰਦੂ ਮੰਨਿਆ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
