ਮੁੰਬਈ, 17 ਅਕਤੂਬਰ (ਹਿ. ਸ.)। ‘ਹਾਈਵੇ ਮੈਨ ਆਫ ਇੰਡੀਆ’ ਦੇ ਨਾਮ ਨਾਲ ਮਸ਼ਹੂਰ ਨਿਤਿਨ ਜੈਰਾਮ ਗਡਕਰੀ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਗਡਕਰੀ’ ਜਲਦ ਹੀ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਟ੍ਰੇਲਰ ਲਾਂਚ ਸਮਾਰੋਹ ਹਾਲ ਹੀ ‘ਚ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫਡਨਵੀਸ, ਭਾਰਤੀ ਕ੍ਰਿਕਟਰ ਉਮੇਸ਼ ਯਾਦਵ ਅਤੇ ਹੋਰ ਪਤਵੰਤੇ ਮੌਜੂਦ ਸਨ। ਇਸ ਪ੍ਰੋਗਰਾਮ ‘ਚ ਨਿਤਿਨ ਗਡਕਰੀ ਦੀ ਭੂਮਿਕਾ ਨਿਭਾਉਣ ਵਾਲੇ ਰਾਹੁਲ ਚੋਪੜਾ ਨੇ ‘ਗਡਕਰੀ’ ਅੰਦਾਜ਼ ‘ਚ ਆ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਟ੍ਰੇਲਰ ਦੀ ਸ਼ੁਰੂਆਤ ‘ਗਡਕਰੀ’ ਤੋਂ ‘ਸੜਕਕਾਰੀ’ ਤੱਕ ਦੇ ਸਫ਼ਰ ਤੋਂ ਹੁੰਦੀ ਹੈ। ਫਿਲਮ ਦੇ ਟ੍ਰੇਲਰ ‘ਚ ਉਨ੍ਹਾਂ ਦੇ ਬਚਪਨ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੇਵਕ, ਚੋਣਾਂ ‘ਚ ਹਾਰ, ਜਾਨਲੇਵਾ ਹਮਲਾ, ਸਮਾਜਿਕ ਚਿੰਤਾਵਾਂ ਦੇ ਸਾਰੇ ਪਹਿਲੂਆਂ ਨੂੰ ਦਿਖਾਇਆ ਗਿਆ ਹੈ। ਇਸ ਵਿੱਚ ਨਿਤਿਨ ਗਡਕਰੀ ਦੇ ਨਿੱਜੀ ਜੀਵਨ ਦੇ ਸਫ਼ਰ ਦੀ ਵੀ ਝਲਕ ਮਿਲਦੀ ਹੈ। ਇਸ ਤੋਂ ਬਾਅਦ ਭਾਰਤ ਦੇ ਪਹਿਲੇ ਐਕਸਪ੍ਰੈੱਸ ਵੇਅ ਦਾ ਸਫਰ, ਸਭ ਤੋਂ ਘੱਟ ਲਾਗਤ ‘ਤੇ ਇਸ ਨੂੰ ਬਣਾਉਣ ਦਾ ਫੈਸਲਾ ਅਤੇ ਇਸ ਦੇ ਲਈ ਜੋ ਸੰਘਰਸ਼ ਕਰਨਾ ਪਿਆ, ਉਹ ਵੀ ਇਸ ਟ੍ਰੇਲਰ ‘ਚ ਨਜ਼ਰ ਆ ਰਿਹਾ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਟ੍ਰੇਲਰ ਵਿੱਚ ਨਿਤਿਨ ਗਡਕਰੀ ਦੇ ਨਾਲ ਸ਼ਿਵ ਸੈਨਾ ਮੁਖੀ ਬਾਲਾ ਸਾਹਿਬ ਠਾਕਰੇ ਵੀ ਨਜ਼ਰ ਆ ਰਹੇ ਹਨ। ‘ਜਿੱਥੇ ਚਾਹ, ਉਥੇ ਰਾਹ’ ‘ਤੇ ਵਿਸ਼ਵਾਸ ਰੱਖਣ ਵਾਲੇ ‘ਗਡਕਰੀ’ ਦਾ ਸਫ਼ਰ 27 ਅਕਤੂਬਰ ਤੋਂ ਦਰਸ਼ਕ ਦੇਖ ਸਕਣਗੇ। ਇਹ ਅਨੁਰਾਗ ਰਾਜਨ ਭੁਸਾਰੀ ਦੁਆਰਾ ਨਿਰਦੇਸ਼ਤ ਹੈ ਅਤੇ ਅਕਸ਼ੈ ਦੇਸ਼ਮੁਖ ਫਿਲਮਜ਼ ਦੁਆਰਾ ਨਿਰਮਿਤ ਹੈ, ਅਭਿਜੀਤ ਮਜੂਮਦਾਰ ਅਤੇ ਏਐਮ ਸਿਨੇਮਾ ਦੁਆਰਾ ਪੇਸ਼ ਕੀਤਾ ਗਿਆ ਹੈ। ਰਾਹੁਲ ਚੋਪੜਾ ਨਿਤਿਨ ਗਡਕਰੀ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ ‘ਚ ਐਸ਼ਵਰਿਆ ਡੋਰਲੇ, ਅਭਿਲਾਸ਼ ਭੁਸਾਰੀ, ਪੁਸ਼ਪਕ ਭੱਟ, ਅਭੈ ਨਵਾਤੇ, ਵੇਦਾਂਤ ਦੇਸ਼ਮੁਖ, ਤ੍ਰਿਪਤੀ ਪ੍ਰਮਿਲਾ ਕਾਲਕਰ ਵੀ ਨਜ਼ਰ ਆਉਣਗੇ। ਕਹਾਣੀ, ਸਕ੍ਰੀਨਪਲੇਅ ਅਨੁਰਾਗ ਭੁਸਾਰੀ ਦੁਆਰਾ ਲਿਖਿਆ ਗਿਆ ਹੈ। ਫਿਲਮ ਦੇ ਸਹਿ-ਨਿਰਮਾਤਾ ਅਨੁਰਾਗ ਭੁਸਾਰੀ, ਮਿਹਿਰ ਫੇਟ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
