ਸਿੰਗਾਪੁਰ, 13 ਅਕਤੂਬਰ (ਹਿ. ਸ.)। ਸਿੰਗਾਪੁਰ ਤੋਂ ਆਸਟ੍ਰੇਲੀਆ ਜਾਣ ਵਾਲੇ ਜਹਾਜ਼ ‘ਚ ਸਵਾਰ 30 ਸਾਲਾ ਆਸਟ੍ਰੇਲੀਆਈ ਨੌਜਵਾਨ ਨੂੰ ਬੰਬ ਦੀ ਝੂਠੀ ਸੂਚਨਾ ਦੇਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਸਿੰਗਾਪੁਰ ਪੁਲਿਸ ਨੇ ਦੱਸਿਆ ਕਿ ਫਲਾਈਟ ਟੀਆਰ 16 ਨੇ ਸ਼ਾਮ 4:11 ਵਜੇ ਉਡਾਣ ਭਰੀ। ਕੁਝ ਸਮੇਂ ਬਾਅਦ 4:55 ‘ਤੇ ਉਨ੍ਹਾਂ ਨੂੰ ਬੰਬ ਦੀ ਧਮਕੀ ਦੀ ਸੂਚਨਾ ਮਿਲੀ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਨੂੰ ਵਾਪਸ ਸਿੰਗਾਪੁਰ ਲਿਆਂਦਾ ਗਿਆ। ਜਹਾਜ਼ ਸ਼ਾਮ 6:26 ਵਜੇ ਦੇ ਕਰੀਬ ਚਾਂਗੀ ਹਵਾਈ ਅੱਡੇ ‘ਤੇ ਸੁਰੱਖਿਅਤ ਪਹੁੰਚ ਗਿਆ। ਇਸ ਤੋਂ ਬਾਅਦ 30 ਸਾਲਾ ਆਸਟ੍ਰੇਲੀਆਈ ਨਾਗਰਿਕ ਨੂੰ ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਗਿਆ। ਰਿਪੋਰਟਾਂ ਦਾ ਕਹਿਣਾ ਹੈ ਕਿ ਇਸ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਪੈਰਿਸ, ਸੈਨ ਫਰਾਂਸਿਸਕੋ ਅਤੇ ਨਵੀਂ ਦਿੱਲੀ ਤੋਂ ਸਿੰਗਾਪੁਰ ਜਾਣ ਵਾਲੀਆਂ ਕਈ ਉਡਾਣਾਂ ਇੰਡੋਨੇਸ਼ੀਆ ਦੇ ਗੁਆਂਢੀ ਰਿਆਊ ਟਾਪੂਆਂ ‘ਤੇ ਰੋਕ ਦਿੱਤੀਆਂ ਗਈਆਂ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
