ਬਟਾਲਾ, 08 ਅਕਤੂਬਰ। ਸੀਵਰੇਜ਼ ਵਿਭਾਗ ਬਟਾਲਾ ਦੇ ਐਸਡੀਓ ਗੁਰਜਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਦਿਨੀਂ ਜਲੰਧਰ ਰੋਡ ਬਾਈਪਾਸ ਤੋ ਲੈ ਕੇ ਹੰਸਲੀ ਪੁਲ, ਨੇੜੇ ਉਲੰਪੀਅਨ ਸੁਰਜੀਤ ਸਿੰਘ ਬੁੱਤ (ਬਾਟਾ ਸ਼ੋਅ ਰੂਮ) ਤੱਕ ਸੜਕ ਚੌੜੀ ਕਰਨ ਦੀ ਸ਼ੁਰੂਆਤ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ਦੀਆਂ ਧਾਰਮਿਕ ਸਖਸੀਅਤਾਂ ਦੇ ਹੱਥੋਂ ਕਰਵਾਈ ਜਾ ਚੁੱਕੀ ਹੈ।
ਐਸਡੀਓ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਜਲੰਧਰ ਰੋਡ ਵਾਲੇ ਦੁਕਾਨਦਾਰਾਂ/ ਵਸਨੀਕਾਂ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਵਲੋਂ ਅਜੇ ਸੀਵਰੇਜ਼ ਦਾ ਕਨੈਕਸ਼ਨ ਲੈਣਾ ਬਾਕੀ ਹੈ, ਤਾਂ ਉਹ ਇੱਕ ਹਫਤੇ ਦੇ ਅੰਦਰ 9 ਅਕਤੂਬਰ ਤੋਂ 14 ਅਕਤੂਬਰ ਤੱਕ, ਕਾਰਪੋਰੇਸ਼ਨ ਦੇ ਦਫਤਰ ਵਿੱਚ ਸੀਵਰੇਜ਼ ਵਿਭਾਗ ਦੇ 4 ਨੰਬਰ ਕਮਰੇ ਵਿੱਚ ਸੰਪਰਕ ਕਰਨ, ਤਾਂ ਜੋ ਸੜਕ ਦਾ ਕੰਮ ਸ਼ੁਰੂ ਹੋਣ ਕਾਰਨ ਦੁਬਾਰਾ ਸੜਕ ਦੀ ਪੁੱਟ ਪੁਟਾਈ ਨਾ ਹੋਵੇ।
