ਜੈਸਲਮੇਰ, 08 ਅਕਤੂਬਰ। ਰਾਜਸਥਾਨ ਦੇ ਸਰਹੱਦੀ ਜ਼ਿਲੇ ਜੈਸਲਮੇਰ ਦੇ ਨਾਚਨਾ ਇਲਾਕੇ ‘ਚ ਸ਼ਨੀਵਾਰ ਸ਼ਾਮ ਨੂੰ ਮਿਲਟਰੀ ਇੰਟੈਲੀਜੈਂਸ ਨੇ ਫੌਜ ਦੀਆਂ ਵਰਦੀਆਂ ਗੈਰ-ਕਾਨੂੰਨੀ ਰੂਪ ਨਾਲ ਵੇਚਦੇ ਚਾਰ ਸ਼ੱਕੀ ਲੋਕਾਂ ਨੂੰ ਫੜਿਆ।
ਫੌਜੀ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਚਾਰ ਮੁਲਜ਼ਮਾਂ ਦੇ ਨਾਮ ਰਾਜਾਰਾਮ (47), ਗਗਨ (19), ਅਮੀਨ (38) ਅਤੇ ਜੈਪਾਲ ਹਨ। ਚਾਰੋਂ ਸ਼ੱਕੀ ਸੂਰਤਗੜ੍ਹ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲੋਂ ਮਿਲੀ ਕਾਰ ਵਿੱਚੋਂ ਵੱਡੀ ਗਿਣਤੀ ਵਿੱਚ ਨਕਲੀ ਫੌਜੀ ਡਰੈੱਸ, ਬੈਲਟ, ਜੁਰਾਬਾਂ ਆਦਿ ਬਰਾਮਦ ਹੋਇਆ। ਮੁਲਜ਼ਮਾਂ ਕੋਲੋਂ ਡੁਪਲੀਕੇਟ ਨਵੇਂ ਪੈਟਰਨ ਦੇ ਫ਼ੌਜੀ ਕੱਪੜੇ ਵੀ ਮਿਲੇ ਹਨ। ਉਸ ਨੂੰ ਵਿਸਥਾਰਪੂਰਵਕ ਜਾਂਚ ਲਈ ਥਾਣਾ ਨਾਚਨਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਫਿਲਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।
