ਹਾਂਗਜ਼ੂ, 07 ਅਕਤੂਬਰ। ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਜ ਤਗ਼ਮਿਆਂ ਦਾ ਸੈਂਕੜਾ ਪੂਰਾ ਕਰਕੇ ਝੰਡਾ ਬੁਲੰਦ ਕੀਤਾ। ਭਾਰਤੀ ਮਹਿਲਾ ਕਬੱਡੀ ਟੀਮ ਨੇ ਸ਼ਨੀਵਾਰ ਨੂੰ ਇੱਥੇ 19ਵੀਆਂ ਏਸ਼ੀਆਈ ਖੇਡਾਂ ‘ਚ ਇਸ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ। ਟੀਮ ਨੇ ਚੀਨੀ ਤਾਈਪੇ ਦੇ ਖਿਲਾਫ 26-25 ਨਾਲ ਜਿੱਤ ਦਰਜ ਕੀਤੀ। ਭਾਰਤ ਅਤੇ ਇਸਲਾਮਿਕ ਰੀਪਬਲਿਕ ਆਫ ਈਰਾਨ ਅੱਜ ਦੁਪਹਿਰ 12:30 ਵਜੇ ਪੁਰਸ਼ਾਂ ਦੇ ਕਬੱਡੀ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੇ। ਭਾਰਤ ਇਸ ਸਮੇਂ ਕੁੱਲ 100 ਤਗਮਿਆਂ ਨਾਲ ਤਮਗਾ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ।
ਏਸ਼ੀਆਈ ਖੇਡਾਂ ਦਾ ਅੱਜ 14ਵਾਂ ਦਿਨ ਹੈ। ਭਾਰਤ ਨੇ ਪਿਛਲੇ 13 ਦਿਨਾਂ ਵਿੱਚ ਕੁੱਲ 95 ਤਗਮੇ ਜਿੱਤੇ ਸਨ। ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਭਾਰਤ ਨੇ ਪਹਿਲੇ ਦਿਨ ਪੰਜ, ਦੂਜੇ ਦਿਨ ਛੇ, ਤੀਜੇ ਦਿਨ ਤਿੰਨ, ਚੌਥੇ ਦਿਨ ਅੱਠ, ਪੰਜਵੇਂ ਦਿਨ ਤਿੰਨ, ਛੇਵੇਂ ਦਿਨ ਅੱਠ, ਸੱਤਵੇਂ ਦਿਨ ਪੰਜ, ਅੱਠਵੇਂ ਦਿਨ 15, ਨੌਵੇਂ ਦਿਨ ਸੱਤ, ਦਸਵੇਂ ਦਿਨ ਨੌਂ, 11ਵੇਂ ਦਿਨ 12, 12ਵੇਂ ਦਿਨ ਪੰਜਾ ਅਤੇ 13ਵੇਂ ਦਿਨ ਨੌਂ ਤਗਮੇ ਜਿੱਤੇ। ਅੱਜ ਭਾਰਤ ਦੀ ਤਮਗਿਆਂ ਦੀ ਗਿਣਤੀ 100 ਨੂੰ ਪਾਰ ਕਰਨਾ ਯਕੀਨੀ ਹੈ। ਭਾਰਤ ਦੇ ਕੋਲ ਇਸ ਸਮੇਂ 25 ਸੋਨ, 35 ਚਾਂਦੀ ਅਤੇ 40 ਕਾਂਸੀ ਦੇ ਤਗਮੇ ਹਨ।
