
ਗੰਗਟੋਕ, 06 ਅਕਤੂਬਰ (ਹਿ. ਸ.)। ਸਿੱਕਮ ਦੇ ਸਿੰਗਤਾਮ ਬਾਜ਼ਾਰ ਨੇੜੇ ਬਾਰਦਾਂਗ ਵਿੱਚ ਤੀਸਤਾ ਨਦੀ ਦੇ ਹੜ੍ਹ ਵਿੱਚ ਰੁੜ੍ਹ ਗਏ ਭਾਰਤੀ ਫੌਜ ਦੇ ਜਵਾਨਾਂ ਦੀ ਭਾਲ ਅੱਜ ਤੀਜੇ ਦਿਨ ਵੀ ਜਾਰੀ ਹੈ। ਪਿਛਲੇ ਮੰਗਲਵਾਰ-ਬੁੱਧਵਾਰ ਦੀ ਰਾਤ ਨੂੰ 23 ਫੌਜੀ ਜਵਾਨ ਹੜ੍ਹ ਕਾਰਨ ਰੁੜ੍ਹ ਗਏ ਸਨ। ਹਾਲਾਂਕਿ ਇਕ ਫੌਜੀ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਭਾਰਤੀ ਫੌਜ ਵੱਲੋਂ ਅੱਜ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਲਾਪਤਾ ਸੈਨਿਕਾਂ ਦੀ ਭਾਲ ਜਾਰੀ ਹੈ। ਤੀਸਤਾ ਨਦੀ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਤਲਾਸ਼ੀ ਮੁਹਿੰਮ ‘ਚ ਤਿਰੰਗਾ ਮਾਉਂਟੇਨ ਬਚਾਅ, ਟ੍ਰੈਕਰ ਡੌਗ, ਵਿਸ਼ੇਸ਼ ਰਾਡਾਰ ਤਾਇਨਾਤ ਕੀਤੇ ਗਏ ਹਨ।
ਇਸ ਤੋਂ ਇਲਾਵਾ, ਸੈਨਾ ਉੱਤਰੀ ਸਿੱਕਮ ਵਿੱਚ ਫਸੇ ਨਾਗਰਿਕਾਂ ਅਤੇ ਸੈਲਾਨੀਆਂ ਲਈ ਭੋਜਨ, ਡਾਕਟਰੀ ਅਤੇ ਸੰਚਾਰ ਸਹੂਲਤਾਂ ਯਕੀਨੀ ਬਣਾਉਣ ਲਈ ਵੀ ਕੰਮ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
