ਹਾਂਗਜ਼ੂ, 05 ਅਕਤੂਬਰ (ਹਿ. ਸ.)। ਭਾਰਤੀ ਬੈਡਮਿੰਟਨ ਖਿਡਾਰੀ ਐਚਐਸ ਪ੍ਰਣਯ ਨੇ ਵੀਰਵਾਰ ਨੂੰ ਏਸ਼ੀਆਈ ਖੇਡਾਂ ਵਿੱਚ ਪੁਰਸ਼ ਸਿੰਗਲ ਵਰਗ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
ਪ੍ਰਣਯ ਨੇ 78 ਮਿੰਟ ਤੱਕ ਚੱਲੇ ਮੈਚ ਵਿੱਚ ਮਲੇਸ਼ੀਆ ਦੇ ਜ਼ੀ ਜੀਆ ਲੀ ਨੂੰ 2-1 (21-16, 21-23, 23-21) ਨਾਲ ਹਰਾਇਆ। ਪਹਿਲੇ ਸੈੱਟ ‘ਚ ਭਾਰਤੀ ਖਿਡਾਰੀ ਨੇ 21-16 ਨਾਲ ਜਿੱਤ ਦਰਜ ਕੀਤੀ ਪਰ ਦੂਜੇ ਸੈੱਟ ‘ਚ ਮਲੇਸ਼ੀਆ ਨੇ ਵਾਪਸੀ ਕਰਦੇ ਹੋਏ 23-21 ਨਾਲ ਜਿੱਤ ਦਰਜ ਕੀਤੀ। ਹਾਲਾਂਕਿ ਪ੍ਰਣਯ ਨੇ ਆਪਣੀ ਨਿਰੰਤਰਤਾ ਬਰਕਰਾਰ ਰੱਖੀ ਅਤੇ ਤੀਜਾ ਸੈੱਟ 22-20 ਨਾਲ ਜਿੱਤ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ।
ਸ਼ੁੱਕਰਵਾਰ ਨੂੰ ਸੈਮੀਫਾਈਨਲ ‘ਚ ਪ੍ਰਣਯ ਦਾ ਸਾਹਮਣਾ ਇੰਡੋਨੇਸ਼ੀਆ ਦੇ ਐਂਥਨੀ ਗਿੰਟਿੰਗ ਅਤੇ ਚੀਨ ਦੇ ਲੀ ਸ਼ੀ ਫੇਂਗ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਇਸ ਤੋਂ ਪਹਿਲਾਂ ਪੀਵੀ ਸਿੰਧੂ ਵੀਰਵਾਰ ਨੂੰ ਕੁਆਰਟਰ ਫਾਈਨਲ ਵਿੱਚ ਹਾਰ ਕੇ ਏਸ਼ੀਆਈ ਖੇਡਾਂ ਤੋਂ ਬਾਹਰ ਹੋ ਗਈ। ਮਹਿਲਾ ਬੈਡਮਿੰਟਨ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਪੀਵੀ ਸਿੰਧੂ ਨੂੰ ਚੀਨ ਦੀ ਹੀ ਬਿੰਗਝਾਓ ਨੇ 21-16, 21-12 ਨਾਲ ਹਰਾਇਆ। ਇਹ ਮੈਚ 47 ਮਿੰਟ ਤੱਕ ਚੱਲਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
